ਅਲਾਪੁਝਾ 'ਚ ਕਾਰ-ਬੱਸ ਦੀ ਭਿਆਨਕ ਟੱਕਰ, ਹਾਦਸੇ 'ਚ 5 ਐੱਮਬੀਬੀਐੱਸ ਵਿਦਿਆਰਥੀਆਂ ਦੀ ਮੌਤ
Tuesday, Dec 03, 2024 - 09:30 AM (IST)
ਅਲਾਪੁਝਾ (ਯੂ. ਐੱਨ. ਆਈ.) : ਕੇਰਲ ਦੇ ਅਲਾਪੁਝਾ ਜ਼ਿਲ੍ਹੇ ਵਿਚ ਸੋਮਵਾਰ ਰਾਤ ਨੂੰ ਇਕ ਕਾਰ ਅਤੇ ਸਟੇਟ ਟਰਾਂਸਪੋਰਟ ਦੀ ਬੱਸ ਵਿਚਾਲੇ ਹੋਈ ਟੱਕਰ ਵਿਚ 5 ਐੱਮਬੀਬੀਐੱਸ ਪਹਿਲੇ ਸਾਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਹਾਦਸੇ ਸਮੇਂ ਬੱਸ 'ਚ ਸਵਾਰ 15 ਯਾਤਰੀ ਅਤੇ ਕਾਰ 'ਚ ਸਫਰ ਕਰ ਰਹੇ 6 ਵਿਦਿਆਰਥੀ ਵੀ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ, ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਗੁਰੂਵਾਯੂਰ-ਕਾਯਾਮਕੁਲਮ ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ 'ਚ 11 ਲੋਕਾਂ ਵਿਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਵੰਦਨਮ ਦੇ ਟੀਡੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 2 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਵਿਚ ਵਿਘਨ ਪਿਆ। ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਮੌਕੇ ਤੋਂ ਹਟਾਇਆ।
ਇਹ ਵੀ ਪੜ੍ਹੋ : ਜੂਏ 'ਚ ਪੈਸੇ ਹਾਰਨ ਤੋਂ ਬਾਅਦ ਮਾਸਕ ਤੇ ਦਸਤਾਨੇ ਪਾ ਕੇ ਕੀਤੀ 50 ਲੱਖ ਦੀ ਚੋਰੀ, ਲਾਲ ਬੂਟਾਂ ਤੋਂ ਫੜਿਆ ਗਿਆ ਚੋਰ
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚ ਮਲਪੁਰਮ ਦੇ ਕੋਟਕਲ ਦੇ ਰਹਿਣ ਵਾਲੇ ਦੇਵਨਾਥਨ (19), ਪਲੱਕੜ ਦੇ ਸ਼ੇਖਰੀਪੁਰਮ ਦਾ ਰਹਿਣ ਵਾਲਾ ਸ਼੍ਰੀਦੇਵ ਵਾਲਸਨ (19), ਕੋਟਾਯਮ ਦੇ ਚੇਨਨਾਡੂ ਦਾ ਰਹਿਣ ਵਾਲਾ ਆਯੂਸ਼ ਸ਼ਾਜੀ (19), ਪੀਪੀ ਮੁਹੰਮਦ ਇਬਰਾਹਿਮ (19), ਲਕਸ਼ਦੀਪ ਦੇ ਅੰਦਰੋਥ ਅਤੇ ਕੰਨੂਰ ਦੇ ਪੰਡਿਆਲਾ ਨਿਵਾਸੀ ਮੁਹੰਮਦ ਅਬਦੁਲ ਜੱਬਾਰ (19) ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8