ਹਰਿਆਣਾ ਦੇ ਪਿੰਡਾਂ ''ਚ ਨੌਜਵਾਨਾਂ ਦਰਮਿਆਨ ਵੱਧ ਰਿਹਾ ਵਿਦੇਸ਼ ਜਾਣ ਦਾ ਰੁਝਾਨ

Saturday, May 27, 2023 - 11:23 AM (IST)

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਘੋਲਪੁਰਾ ਪਿੰਡ ਦੇ ਇਕ ਛੋਟੇ ਕਿਸਾਨ ਸੱਤਪਾਲ ਘੋਲੀਆ ਕਹਿੰਦੇ ਹਨ ਕਿ ਉਨ੍ਹਾਂ ਦਾ 29 ਸਾਲਾ ਪੁੱਤ ਕੁਲਦੀਪ ਸਿੰਘ ਪੁਰਤਗਾਲ 'ਚ ਇਕ ਟੈਕਸੀ ਚਲਾਉਂਦਾ ਹੈ ਅਤੇ ਉੱਥੇ ਉਸ ਦਾ ਸਥਾਈ ਨਿਵਾਸ (ਪੀ.ਆਰ.) ਹੈ। ਉੱਥੇ ਹੀ ਘੋਲੀਆ ਦੇ 7 ਭਤੀਜੇ ਵੀ ਵਿਦੇਸ਼ ਚੱਲੇ ਗਏ ਹਨ। ਸਤਪਾਲ ਘੋਲੀਆ ਦੇ 2 ਭਤੀਜੇ ਯੂ.ਐੱਸ.ਏ, ਤਿੰਨ ਜਰਮਨੀ ਅਤੇ 2 ਪੁਰਤਗਾਲ, ਗ੍ਰੀਸ ਗਏ ਹਨ। ਉਨ੍ਹਾਂ ਕਿਹਾ,''ਮੇਰੇ ਤਿੰਨ ਭਤੀਜੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ ਪਰ ਉਨ੍ਹਾਂ ਨੇ ਵਿਦੇਸ਼ ਜਾਣ ਦਾ ਵਿਕਲਪ ਚੁਣਿਆ ਹੈ।'' ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਕਰਨਾਲ, ਕੈਥਲ ਅਤੇ ਪਾਨੀਪਤ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ ਲੋਕਾਂ ਦੇ ਅੰਦਰ ਵਿਸ਼ੇਸ਼ ਕਰ ਕੇ ਨੌਜਵਾਨਾਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ ਹੈ, ਜੋ ਵਿਦੇਸ਼ ਚਲੇ ਗਏ ਹਨ ਜਾਂ ਅਜਿਹਾ ਕਰਨ ਦਾ ਇਰਾਦਾ ਰੱਖਦੇ ਹਨ।
ਘੋਲਪੁਰਾ ਦੇ ਵਾਸੀਆਂ ਦਾ ਅਨੁਮਾਨ ਹੈ ਕਿ ਲਗਭਗ 1500 ਦੀ ਆਬਾਦੀ ਵਾਲੇ ਪਿੰਡ ਦੇ ਲਗਭਗ 130 ਨੌਜਵਾਨ ਪਹਿਲਾਂ ਹੀ ਵਿਦੇਸ਼ ਜਾ ਚੁੱਕੇ ਹਨ।

ਪਿੰਡ ਦੇ ਸਰਪੰਚ ਸੱਤਪਾਲ ਘੋਲੀਆ ਦੇ ਛੋਟੇ ਭਰਾ ਸੁਰੇਸ਼ ਕੁਮਾਰ ਕਹਿੰਦੇ ਹਨ,''ਬੀਤੇ 5 ਸਾਲਾਂ 'ਚ 20-30 ਸਾਲ ਦੀ ਉਮਰ 'ਚ ਵਿਦੇਸ਼ ਜਾਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। 12ਵੀਂ ਤੋਂ ਬਾਅਦ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਹਨ। ਉਹ ਇਕ ਆਰਾਮਦਾਇਕ ਜੀਵਨ ਜਿਊਂਣਾ ਚਾਹੁੰਦੇ ਹਨ। ਜੇਕਰ ਪਰਿਵਾਰ ਦਾ ਕੋਈ ਮੈਂਬਰ ਵਿਦੇਸ਼ ਜਾਂਦਾ ਹੈ ਤਾਂ ਇਸ ਨਾਲ ਉਸ ਵਿਅਕਤੀ ਦੇ ਰਿਸ਼ਤੇਦਾਰਾਂ ਦੇ ਨਾਲ-ਨਾਲ ਪਿੰਡ ਦੇ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਇਸ ਦਾ ਕਾਰਨ ਸਰਲ ਹੈ ਖੇਤੀ ਘਾਟੇ ਦਾ ਪੇਸ਼ਾ ਬਣ ਗਈ ਹੈ, ਸਰਕਾਰੀ ਨੌਕਰੀਆਂ ਲਗਭਗ ਨਾ ਦੇ ਬਰਾਬਰ ਹਨ ਅਤੇ ਨਿੱਜੀ ਨੌਕਰੀਆਂ ਵੀ ਬਹੁਤ ਘੱਟ ਹੈ ਅਤੇ ਘੱਟ ਭੁਗਤਾਨ ਕਰਦੀਆਂ ਹਨ। ਵਿਦੇਸ਼ ਜਾਣ ਦੇ ਪ੍ਰਤੀ ਨੌਜਵਾਨਾਂ ਦੇ ਵਧਦੇ ਰੁਝਾਨ ਨੂੰ ਧਿਆਨ 'ਚ ਰੱਖਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਸਾਲ 30 ਅਪ੍ਰੈਲ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਵਿਦੇਸ਼ਾਂ 'ਚ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇਕ ਵਿਦੇਸ਼ੀ ਪਲੇਸਮੈਂਟ ਸੈੱਲ ਦੀ ਸਥਾਪਨਾ ਕੀਤੀ ਹੈ। ਪਹਿਲੇ ਸਾਲ 'ਚ ਕਰੀਬ ਇਕ ਲੱਖ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਟੀਚਾ ਰੱਖਿਆ ਗਿਆ ਹੈ।


DIsha

Content Editor

Related News