ਮੱਧ ਪ੍ਰਦੇਸ਼ ਦੇ ਪੰਨਾ ਦੀਆਂ ਖਾਨਾਂ 'ਚੋਂ ਮਿਲੇ 10 ਬੇਸ਼ਕੀਮਤੀ ਹੀਰੇ, 18 ਅਕਤੂਬਰ ਤੋਂ ਹੋਣਗੇ ਨਿਲਾਮ

09/30/2022 2:45:02 PM

ਪੰਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੀ ਉਥਲੀ ਹੀਰਾ ਖਾਨਾਂ 'ਚ ਲਗਾਤਾਰ ਦੂਜੇ ਦਿਨ ਵੀ ਕੀਮਤੀ ਹੀਰਿਆਂ ਦੀ ਬਾਰਿਸ਼ ਹੋਈ ਹੈ। ਕ੍ਰਿਸ਼ਨਾ ਕਲਿਆਣਪੁਰ ਦੀ ਪੱਟੀ ਹੀਰਾ ਖਾਨ ਖੇਤਰ 'ਚੋਂ 10 ਹੀਰੇ ਮਿਲੇ ਹਨ। ਇਕ ਦਿਨ 'ਚ ਇੰਨੇ ਹੀਰੇ ਮਿਲਣਾ ਆਪਣੇ ਆਪ 'ਚ ਇਕ ਰਿਕਾਰਡ ਹੈ। ਬੁੱਧਵਾਰ ਨੂੰ ਪੱਟੀ ਸਮੇਤ ਹੋਰ ਹੀਰੇ ਦੀਆਂ ਖਾਨਾਂ 'ਚੋਂ 5 ਹੀਰੇ ਮਿਲੇ ਹਨ। ਹੀਰਾ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਨਾ ਦੀ ਕ੍ਰਿਸ਼ਨਾ ਕਲਿਆਣਪੁਰ ਪੱਟੀ ਦੀਆਂ ਹੀਰਾ ਖਾਨਾਂ 'ਚੋਂ 10 ਹੀਰੇ ਮਿਲੇ ਹਨ। ਹੀਰਾ ਧਾਰਕਾਂ ਵੱਲੋਂ ਹੀਰਾ ਦਫ਼ਤਰ 'ਚ ਜਮ੍ਹਾ ਕਰਵਾਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਹੀ ਵਿਅਕਤੀ ਨੂੰ ਇਕ ਦਿਨ 'ਚ 6 ਨਗ ਹੀਰੇ ਮਿਲੇ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਦਿਖਾਈ ਹਰੀ ਝੰਡੀ, ਪਹਿਲੀ ਵਾਰ ਕੀਤੀ ਸਵਾਰੀ

ਕਿਸਮਤ ਦਾ ਧਨੀ ਇਹ ਵਿਅਕਤੀ ਛਤਰਪੁਰ ਦੇ ਦੁਕਮਨ ਅਹੀਰਵਾਰ ਦਾ ਰਹਿਣ ਵਾਲਾ ਹੈ, ਜਿਸ ਨੂੰ 6 ਹੀਰੇ ਮਿਲੇ ਹਨ। ਇਨ੍ਹਾਂ ਛੋਟੇ ਆਕਾਰ ਦੇ ਹੀਰਿਆਂ ਦਾ ਕੁੱਲ ਭਾਰ 2.46 ਕੈਰੇਟ ਦੱਸਿਆ ਜਾਂਦਾ ਹੈ। ਦੂਜੇ ਪਾਸੇ ਅਸ਼ੋਕ ਖਰੇ ਵਾਸੀ ਸਤਨਾ ਨੂੰ 2 ਹੀਰੇ ਮਿਲੇ ਹਨ, ਜਿਨ੍ਹਾਂ ਦਾ ਭਾਰ 6.37 ਕੈਰੇਟ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜਗਨ ਜਾਦਿਆ ਵਾਸੀ ਪੰਨਾ ਨੂੰ 4.74 ਕੈਰੇਟ ਦਾ ਹੀਰਾ ਮਿਲਿਆ ਹੈ। ਜਦਕਿ ਲਖਨ ਕੇਵਤ ਪੰਨਾ ਨੂੰ 3.47 ਕੈਰੇਟ ਦਾ ਹੀਰਾ ਮਿਲਿਆ ਹੈ, ਜੋ ਕਿ ਹੀਰਾ ਦਫ਼ਤਰ 'ਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਉਪਰੋਕਤ ਸਾਰੇ ਹੀਰੇ 18 ਅਕਤੂਬਰ 2022 ਤੋਂ ਸ਼ੁਰੂ ਹੋਣ ਵਾਲੀ ਨਿਲਾਮੀ 'ਚ ਰੱਖੇ ਜਾਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News