ਆਤਿਸ਼ਬਾਜ਼ੀ ਦੌਰਾਨ ਮੰਦਰ ''ਚ ਵਾਪਰਿਆ ਹਾਦਸਾ, ਲਪੇਟ ''ਚ ਆਏ 150 ਤੋਂ ਵੱਧ ਸ਼ਰਧਾਲੂ

Tuesday, Oct 29, 2024 - 09:38 AM (IST)

ਆਤਿਸ਼ਬਾਜ਼ੀ ਦੌਰਾਨ ਮੰਦਰ ''ਚ ਵਾਪਰਿਆ ਹਾਦਸਾ, ਲਪੇਟ ''ਚ ਆਏ 150 ਤੋਂ ਵੱਧ ਸ਼ਰਧਾਲੂ

ਕੇਰਲ (ਭਾਸ਼ਾ): ਕੇਰਲ ਵਿਚ ਸੋਮਵਾਰ ਦੇਰ ਰਾਤ ਨੀਲੇਸ਼ਰਵਮ ਨੇੜੇ ਇਕ ਮੰਦਰ ਵਿਚ ਉਤਸਵ ਦੌਰਾਨ ਆਤਿਸ਼ਬਾਜ਼ੀ ਕਾਰਨ ਵਾਪਰੇ ਹਾਦਸੇ ਵਿਚ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 8 ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਬੰਦੀਛੋੜ ਦਿਵਸ ਮੌਕੇ ਇਨ੍ਹਾਂ ਗੁਰਦੁਆਰਿਆਂ 'ਚ ਨਹੀਂ ਕੀਤੀ ਜਾਵੇਗੀ ਦੀਪਮਾਲਾ, ਜਾਣੋ ਵਜ੍ਹਾ

ਪੁਲਸ ਮੁਤਾਬਕ ਜ਼ਖ਼ਮੀਆਂ ਨੂੰ ਕਾਸਰਗੋਡ, ਕੰਨੂਰ ਅਤੇ ਮੰਗਲੁਰੂ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਖ਼ਦਸ਼ਾ ਹੈ ਕਿ ਹਾਦਸਾ ਵੀਰਕਾਵੂ ਮੰਦਰਰ ਨੇੜੇ ਆਤਿਸ਼ਬਾਜ਼ੀ ਸਟੋਰੇਜ ਸੈਂਟਰ ਵਿਚ ਅੱਗ ਲੱਗਣ ਕਾਰਨ ਵਾਪਰਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਦੇ ਨੇੜੇ ਵਾਪਰਿਆ। ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਮੁਖੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News