ਪੁਣੇ ''ਚ ਵਾਪਰਿਆ ਭਿਆਨਕ ਹਾਦਸਾ: ਕੰਮ ਕਰਦਿਆਂ ਮਿੱਟੀ ਦਾ ਢੇਰ ਡਿੱਗਣ ਨਾਲ 1 ਮਜ਼ਦੂਰ ਦੀ ਮੌਤ

Friday, Oct 30, 2026 - 03:33 PM (IST)

ਪੁਣੇ ''ਚ ਵਾਪਰਿਆ ਭਿਆਨਕ ਹਾਦਸਾ: ਕੰਮ ਕਰਦਿਆਂ ਮਿੱਟੀ ਦਾ ਢੇਰ ਡਿੱਗਣ ਨਾਲ 1 ਮਜ਼ਦੂਰ ਦੀ ਮੌਤ

ਪੁਣੇ - ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇੰਦਾਪੁਰ ਨੇੜੇ ਇਕ ਪੁਲ ਨਿਰਮਾਣ ਵਾਲੀ ਥਾਂ 'ਤੇ ਮਿੱਟੀ ਦਾ ਢੇਰ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ, ਜਿਸ ਦੀ ਜਾਣਕਾਰੀ ਪੁਲਸ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10:30 ਵਜੇ ਦੇ ਕਰੀਬ ਵਾਪਰੀ ਜਦੋਂ ਮਜ਼ਦੂਰ ਪੁਲ ਨੂੰ ਚੌੜਾ ਕਰਨ ਅਤੇ ਨਾਲ ਲੱਗਦੀ ਸੜਕ ਬਣਾਉਣ ਦਾ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੰਮ ਦੌਰਾਨ ਮਿੱਟੀ ਦੇ ਬੰਨ੍ਹ ਦਾ ਇਕ ਹਿੱਸਾ ਢਹਿ ਗਿਆ, ਜਿਸ ਨਾਲ ਦੋ ਮਜ਼ਦੂਰ ਦੱਬ ਗਏ। ਅਧਿਕਾਰੀ ਨੇ ਕਿਹਾ ਕਿ ਇੱਕ ਜ਼ਖਮੀ ਮਜ਼ਦੂਰ ਨੂੰ ਬਚਾ ਲਿਆ ਗਿਆ ਜਦੋਂ ਕਿ ਦੂਜੇ ਦੀ ਲਾਸ਼ ਬਰਾਮਦ ਕਰ ਲਈ ਗਈ।


author

Sunaina

Content Editor

Related News