ਚੰਦਰਯਾਨ-3 ਦੇ ਪੇਲੋਡ ਵਲੋਂ ਚੰਨ ਦੀ ਸਤਿਹ ''ਤੇ ਮਾਪਿਆ ਗਿਆ ਤਾਪਮਾਨ, ਇਸਰੋ ਵਲੋਂ ਗ੍ਰਾਫ਼ ਜਾਰੀ
Sunday, Aug 27, 2023 - 05:51 PM (IST)
ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨਾਲ ਲੱਗੇ 'ਚੈਸਟ' ਉਪਕਰਣ ਵਲੋਂ ਚੰਨ ਦੀ ਸਤਿਹ 'ਤੇ ਮਾਪੀ ਗਈ ਤਾਪਮਾਨ ਭਿੰਨਤਾ ਦਾ ਇਕ ਗ੍ਰਾਫ਼ ਜਾਰੀ ਕੀਤਾ ਹੈ। ਪੁਲਾੜ ਏਜੰਸੀ ਅਨੁਸਾਰ,''ਚੰਦਰ ਸਰਫੇਸ ਥਰਮੋ ਫਿਜ਼ੀਕਲ ਐਕਸਪੇਰੀਮੈਂਟ' (ਚੈਸਟ) ਨੇ ਚੰਨ ਦੀ ਸਤਿਹ ਦੇ ਤਾਪਮਾਨ ਰਵੱਈਏ ਨੂੰ ਸਮਝਣ ਲਈ, ਦੱਖਣੀ ਧਰੁਵ ਦੇ ਨੇੜੇ-ਤੇੜੇ ਚੰਨ ਦੀ ਉੱਪਰੀ ਮਿੱਟੀ ਦਾ ਤਾਪਮਾਨ ਮਾਪਿਆ। ਇਸਰੋ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ 'ਚ ਕਿਹਾ,''ਇੱਥੇ ਵਿਕਰਮ ਲੈਂਡਰ 'ਤੇ ਚੈਸਟ ਪੇਲੋਡ ਦੇ ਪਹਿਲੇ ਨਿਰੀਖਣ ਹਨ। ਚੰਨ ਦੀ ਸਤਿਹ ਦੇ ਤਾਪਮਾਨ ਰਵੱਈਏ ਨੂੰ ਸਮਝਣ ਲਈ, ਚੈਸਟ ਨੇ ਧਰੁਵ ਦੇ ਚਾਰਾਂ ਪਾਸੇ ਚੰਨ ਦੀ ਉੱਪਰੀ ਮਿੱਟੀ ਦੇ ਤਾਪਮਾਨ ਨੂੰ ਮਾਪਿਆ।''
ਪੇਲੋਡ 'ਚ ਤਾਪਮਾਨ ਮਾਪਣ ਦਾ ਇਕ ਯੰਤਰ ਲੱਗਾ ਹੈ, ਜੋ ਸਤਿਹ ਦੇ ਹੇਠਾਂ 10 ਸੈਂਟੀਮੀਟਰ ਦੀ ਡੂੰਘਾਈ ਤੱਕ ਪਹੁੰਚਣ 'ਚ ਸਮਰੱਥ ਹੈ। ਇਸਰੋ ਨੇ ਕਿਹਾ,''ਇਸ 'ਚ 10 ਤਾਪਮਾਨ ਸੈਂਸਰ ਲੱਗੇ ਹਨ। ਪੇਸ਼ ਕੀਤਾ ਗ੍ਰਾਫ਼ ਵੱਖ-ਵੱਖ ਡੂੰਘਾਈਆਂ 'ਤੇ ਚੰਨ ਦੀ ਸਤਿਹ/ਕਰੀਬੀ-ਸਤਿਹ ਦੀ ਤਾਪਮਾਨ ਭਿੰਨਤਾ ਨੂੰ ਦਰਸਾਉਂਦਾ ਹੈ। ਚੰਨ ਦੇ ਦੱਖਣੀ ਧਰੁਵ ਲਈ ਇਹ ਪਹਿਲੇ ਅਜਿਹੇ ਰਿਕਾਰਡ ਹਨ।'' ਪੂਰਾ ਨਿਰੀਖਣ ਜਾਰੀ ਹੈ।'' ਪੇਲੋਡ ਨੂੰ ਭੌਤਿਕ ਖੋਜ ਪ੍ਰਯੋਗਸ਼ਾਲਾ (ਪੀ.ਆਰ.ਐੱਲ.), ਅਹਿਮਦਾਬਾਦ ਦੇ ਸਹਿਯੋਗ ਨਾਲ ਇਸਰੋ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀ.ਐੱਸ.ਐੱਸ.ਸੀ.) ਦੀ ਪੁਲਾੜ ਭੌਤਿਕੀ ਪ੍ਰਯੋਗਸ਼ਾਲਾ (ਐੱਸ.ਪੀ.ਐੱਲ.) ਦੀ ਅਗਵਾਈ ਵਾਲੀ ਇਕ ਟੀਮ ਵਲੋਂ ਵਿਕਸਿਤ ਕੀਤਾ ਗਿਆ ਸੀ। ਪੁਲਾੜ ਮੁਹਿੰਮ 'ਚ ਵੱਡੀ ਛਾਲ ਮਾਰਦੇ ਹੋਏ ਭਾਰਤ ਦਾ ਚੰਦਰ ਮਿਸ਼ਨ 'ਚੰਦਰਯਾਨ-3' ਬੁੱਧਵਾਰ ਨੂੰ ਚੰਨ ਦੇ ਦੱਖਣੀ ਧਰੁਵ 'ਤੇ ਉਤਰਿਆ, ਜਿਸ ਨਾਲ ਦੇਸ਼ ਚੰਨ ਦੇ ਇਸ ਖੇਤਰ 'ਚ ਉਤਰਨ ਵਾਲਾ ਦੁਨੀਆ ਦਾ ਪਹਿਲਾ ਅਤੇ ਚੰਨ ਦੀ ਸਤਿਹ 'ਤੇ ਸਫ਼ਲ 'ਸਾਫ਼ਟ ਲੈਂਡਿੰਗ' ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8