ਰਾਜਸਥਾਨ ਦੇ ਬਾੜਮੇਰ ’ਚ ਪਾਰਾ 37 ਅਤੇ ਹਿਮਾਚਲ ਦੇ ਊਨਾ ’ਚ 30 ਡਿਗਰੀ ਤੋਂ ਪਾਰ
Sunday, Feb 19, 2023 - 12:19 PM (IST)
ਜੈਪੁਰ/ਸ਼ਿਮਲਾ, (ਭਾਸ਼ਾ, ਭੁਪਿੰਦਰ)- ਸਰਦੀ ਦੀ ਵਿਦਾਈ ਮੌਕੇ ਰਾਜਸਥਾਨ ਅਤੇ ਹਿਮਾਚਲ ਵਿਚ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕੀਤਾ ਹੈ। ਰਾਜਸਥਾਨ ’ਚ ਸਰਹੱਦੀ ਜ਼ਿਲੇ ਬਾੜਮੇਰ ’ਚ ਪਾਰਾ 37 ਡਿਗਰੀ ਸੈਲਸੀਅਸ ਪਾਰ ਕਰ ਗਿਆ। ਉਥੇ ਹੀ ਹਿਮਾਚਲ ਦੇ ਊਨਾ ਵਿਚ ਪਾਰਾ 30 ਡਿਗਰੀ ’ਤੇ ਪਹੁੰਚ ਗਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਜਸਥਾਨ ਵਿਚ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਮੌਸਮ ਕੇਂਦਰ ਜੈਪੁਰ ਦੇ ਅੰਕੜਿਆਂ ਅਨੁਸਾਰ ਬੀਤੇ 24 ਘੰਟੇ ਵਿੱਚ ਸਭ ਤੋਂ ਵੱਧ ਤਾਪਮਾਨ ਸਰਹੱਦੀ ਜ਼ਿਲੇ ਬਾੜਮੇਰ ਵਿੱਚ 37.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 8.8 ਡਿਗਰੀ ਵੱਧ ਹੈ।
ਉਧਰ ਹਿਮਾਚਲ ਵਿਚ ਸ਼ਨੀਵਾਰ ਨੂੰ ਊਨਾ ਵਿਚ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ, ਜਦਕਿ ਸ਼ਿਮਲਾ ਵਿਚ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਦਰਜ ਕੀਤਾ ਗਿਆ ਹੈ।