ਕੋਰੋਨਾ ਨੂੰ ਅੱਲਾਹ ਦੀ ਸਜ਼ਾ ਦੱਸ, ਨੋਟਾਂ ਨਾਲ ਸਾਫ ਕੀਤਾ ਨੱਕ ਤੇ ਮੂੰਹ (ਵੀਡੀਓ)
Thursday, Apr 02, 2020 - 09:05 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਅੱਲਹਾ ਦੀ ਸਜ਼ਾ ਦੱਸ ਕੇ ਨੋਟਾਂ ਨਾਲ ਨੱਕ ਤੇ ਮੂੰਹ ਸਾਫ ਕਰਨ ਦਾ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਮਹਿੰਗਾ ਪੈ ਗਿਆ। ਨਾਸਿਕ ਪੁਲਸ ਨੇ ਉਸ ਵਿਅਕਤੀ ਦੀ ਪਹਿਚਾਣ ਕਰ ਵੀਰਵਾਰ ਨੂੰ ਗ੍ਰਿਫਤਾਰ ਕੀਤਾ। ਨਾਸਿਕ ਪੁਲਸ ਨੇ ਖੁਦ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ 'ਚ ਦੱਸਿਆ ਕਿ ਨਾਸਿਕ ਦਿਹਾਤੀ ਪੁਲਸ ਵਲੋਂ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤੇ ਉਹ ਪੁਲਸ ਦੀ ਹਿਰਾਸਤ 'ਚ ਹੈ।
Lawful action has been taken against the accuse by Nashik Rural Police (Maharashtra) & he is in Police Custody.@invinciblearti@THEFACTGLOBAL#coronavirus https://t.co/Q6Zzga0HVo
— NASHIK RURAL POLICE (@SPNashikRural) April 2, 2020
ਜ਼ਿਕਰਯੋਗ ਹੈ ਕਿ ਇਕ ਵੀਡੀਓ 'ਚ ਵਿਅਕਤੀ ਦਿਖਾਈ ਦੇ ਰਿਹਾ ਹੈ ਜੋ 500 ਰੁਪਏ ਦੇ ਕੁਝ ਨੋਟਾਂ ਨਾਲ ਉਹ ਆਪਣੇ ਨੱਕ ਤੇ ਮੂੰਹ ਨੂੰ ਸਾਫ ਕਰ ਰਿਹਾ ਹੈ। ਇਸ ਵੀਡੀਓ 'ਚ ਉਹ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ- 'ਕੋਰੋਨਾ ਵਰਗੀ ਬੀਮਾਰੀ ਦਾ ਕੋਈ ਇਲਾਜ਼ ਨਹੀਂ ਹੈ ਕਿਉਂਕਿ ਇਹ ਅੱਲਾਹ ਦੀ ਸਜ਼ਾ ਹੈ, ਤੁਹਾਡੇ ਲੋਕਾਂ ਦੇ ਲਈ।'