ਵਿਆਹ ਤੋਂ ਕੁਝ ਘੰਟੇ ਪਹਿਲਾਂ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪਿਓ ਨੇ ਲਾੜੇ ਖ਼ਿਲਾਫ਼ ਦਰਜ ਕਰਵਾਇਆ ਮਾਮਲਾ

Sunday, Dec 11, 2022 - 01:28 PM (IST)

ਵਿਆਹ ਤੋਂ ਕੁਝ ਘੰਟੇ ਪਹਿਲਾਂ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪਿਓ ਨੇ ਲਾੜੇ ਖ਼ਿਲਾਫ਼ ਦਰਜ ਕਰਵਾਇਆ ਮਾਮਲਾ

ਹੈਦਰਾਬਾਦ (ਵਾਰਤਾ)- ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ 'ਚ ਵਿਆਹ ਤੋਂ ਕੁਝ ਘੰਟੇ ਪਹਿਲਾਂ ਇਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਰਯਾਗਲਾ ਰਾਵਲੀ (26) ਨੇ ਸ਼ਨੀਵਾਰ ਦੇਰ ਰਾਤ ਨਵੀਪੇਟ ਸਥਿਤ ਆਪਣੇ ਘਰ ਫਾਹਾ ਲਗਾ ਲਿਆ। ਐਤਵਾਰ ਨੂੰ ਨਿਜ਼ਾਮਾਬਾਦ ਦੇ ਇਕ ਸਮਾਰੋਹ ਹਾਲ 'ਚ ਦੁਪਹਿਰ 12.15 ਵਜੇ ਵਿਆਹ ਹੋਣਾ ਸੀ। ਵਿਆਹ ਦੀਆਂ ਅੰਤਿਮ ਸਮੇਂ ਦੀਆਂ ਤਿਆਰੀਆਂ 'ਚ ਰੁਝੇ ਕੁੜੀ ਦੇ ਪਰਿਵਾਰ ਵਾਲੇ ਸਦਮੇ 'ਚ  ਗਏ ਹਨ। ਕੁੜੀ ਦੇ ਪਰਿਵਾਰ ਵਾਲੇ ਇਸ ਘਟਨਾਕ੍ਰਾਮ ਨਾਲ ਹੈਰਾਨ ਰਹਿ ਗਏ, ਜਦੋਂ ਕੁਝ ਦਿਨ ਪਹਿਲਾਂ ਆਯੋਜਿਤ ਮਹਿੰਦੀ ਸਮਾਰੋਹ 'ਚ ਨੱਚੀ ਹੋਈ ਦੇਖੀ ਗਈ ਸੀ। 

ਪੁਲਸ ਅਨੁਸਾਰ ਰਾਵਲੀ ਨੇ ਆਪਣੇ ਘਰ ਦੇ ਸਟੋਰ ਰੂਮ 'ਚ ਫਾਹਾ ਲਗਾ ਲਿਆ। ਦਰਵਾਜ਼ਾ ਖੜਕਾਉਣ 'ਤੇ ਜਦੋਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਪਹੁੰਚ ਕੇ ਦਰਵਾਜ਼ਾ ਤੋੜਿਆ ਤਾਂ ਉਹ ਫਾਹੇ ਨਾਲ ਲਟਕੀ ਮਿਲੀ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭਿਜਵਾਈ। ਪੁਲਸ ਨੇ ਕੁੜੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਲਾੜੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੁੜੀ ਦੇ ਪਿਤਾ ਪ੍ਰਭਾਕਰ ਨੇ ਪੁਲਸ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਲਾੜੇ ਨੇ ਉਸ ਨਾਲ ਫ਼ੋਨ 'ਤੇ ਗੱਲ ਕੀਤੀ। ਪਿਤਾ ਦਾ ਦੋਸ਼ ਹੈ ਕਿ ਮਾਨਸਿਕ ਤਸੀਹਿਆਂ ਤੋਂ ਤੰਗ ਆ ਕੇ ਉਸ ਦੀ ਧੀ ਨੇ ਇੰਨਾ ਵੱਡਾ ਕਦਮ ਉਠਾਇਆ। ਪੁਲਸ ਨੇ ਜਾਂਚ ਆਪਣੇ ਹੱਥ 'ਚ ਲੈ ਲਈ। 


author

DIsha

Content Editor

Related News