ਸਕੂਲ 'ਚ ਚੌਥੀ ਜਮਾਤ ਦੀਆਂ 11 ਕੁੜੀਆਂ ਨਾਲ ਰੇਪ, ਦੋਸ਼ੀ ਟੀਚਰ ਗ੍ਰਿਫਤਾਰ
Saturday, Mar 07, 2020 - 12:39 PM (IST)
ਹੈਦਰਾਬਾਦ— ਤੇਲੰਗਾਨਾ ਦੇ ਵਾਨਾਪਾਰਥੀ 'ਚ ਇਕ ਸਕੂਲ 'ਚ ਕਈ ਬੱਚੀਆਂ ਨਾਲ ਰੇਪ ਦਾ ਘਿਨਾਉਣਾ ਅਤੇ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪ੍ਰਾਈਵੇਟ ਸਕੂਲ ਦੇ ਇਕ ਟੀਚਰ ਨੂੰ 11 ਛੋਟੀਆਂ ਬੱਚੀਆਂ ਦਾ ਰੇਪ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੀਆਂ ਪੀੜਤ ਕੁੜੀਆਂ ਚੌਥੀ ਜਮਾਤ ਦੀਆਂ ਵਿਦਿਆਰਥਣਾਂ ਹਨ, ਜਿਨ੍ਹਾਂ 'ਚੋਂ ਕੁਝ ਦਾ ਰੇਪ ਤਾਂ ਸਕੂਲ ਕੰਪਲੈਕਸ 'ਚ ਹੀ ਕੀਤਾ ਗਿਆ।
ਇਹ ਵੀ ਪੜ੍ਹੋ : ਵਿਦਿਆਰਥਣਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਕੀਤਾ ਬਲੈਕਮੇਲ, 2 ਪ੍ਰੋਫੈਸਰਾਂ ਸਮੇਤ 4 ਡਿਸਮਿਸ
ਦੋਸ਼ੀ ਟੀਚਰ ਗ੍ਰਿਫਤਾਰ
ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਉਮਰ 26 ਸਾਲ ਹੈ। 10 ਸਾਲ ਦੀ ਇਕ ਬੱਚੀ ਦੇ ਮਾਤਾ-ਪਿਤਾ ਦੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਨੂੰ ਆਈ.ਪੀ.ਸੀ. ਦੀ ਧਾਰਾ 376 (ਰੇਪ) ਦੇ ਨਾਲ ਹੀ ਪੋਕਸੋ ਐਕਟ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਪੀੜਤ ਕੁੜੀਆਂ 'ਚ ਕੁਝ ਦਾ ਰੇਪ ਸਕੂਲ ਕੰਪਲੈਕਸ 'ਚ ਹੀ ਕੀਤਾ ਗਿਆ, ਜਦੋਂ ਕਿ ਕੁਝ ਦੇ ਨਾਲ ਤਾਂ ਕਈ ਯੌਨ ਸ਼ੋਸ਼ਣ ਹੋਇਆ। ਕੁਝ ਬੱਚੀਆਂ ਦਾ ਟਿਊਸ਼ਨ ਦੌਰਾਨ ਸ਼ੋਸ਼ਣ ਕੀਤਾ ਗਿਆ।
ਇਸ ਤਰ੍ਹਾਂ ਮਾਮਲਾ ਆਇਆ ਸਾਹਮਣੇ
ਡੀ.ਸੀ.ਪੀ. ਕਿਰਨ ਕੁਮਾਰ ਨੇ ਦੱਸਿਆ,''ਇਹ ਸ਼ਰਮਨਾਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ 2 ਕੁੜੀਆਂ 'ਚੋਂ ਇਕ ਨੇ ਆਪਣੇ ਮਾਤਾ-ਪਿਤਾ ਨੂੰ ਬਲੀਡਿੰਗ ਦੀ ਸ਼ਿਕਾਇਤ ਕੀਤੀ। ਪੁੱਛ-ਗਿੱਛ ਕਰਨ 'ਤੇ ਬੱਚੀ ਨੇ ਟੀਚਰ ਦੀ ਘਿਨਾਉਣੀ ਕਰਤੂਤ ਬਾਰੇ ਦੱਸਿਆ। ਮਾਤਾ-ਪਿਤਾ ਨੇ ਬਾਅਦ 'ਚ ਰੇਪ ਦਾ ਸ਼ਿਕਾਰ ਹੋਈ ਇਕ ਹੋਰ ਕੁੜੀ ਬਾਰੇ ਜਾਣਕਾਰੀ ਹੋਈ।''