UAE 'ਚ ਭਾਰਤੀ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ
Tuesday, Feb 27, 2024 - 04:42 PM (IST)
ਹੈਦਰਾਬਾਦ (ਏਜੰਸੀ)- ਤੇਲੰਗਾਨਾ ਦੇ ਮੇਡਕ ਦੇ ਵਸਨੀਕ ਸ਼ੇਕ ਨਿਜ਼ਾਮੂਦੀਨ ਵਜੋਂ ਪਛਾਣੇ ਗਏ ਵਿਅਕਤੀ ਦੀ 24 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਯੂ.ਏ.ਈ. ਵਿੱਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਪੁੱਤਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ। ਚਿੱਠੀ 'ਚ ਸ਼ੇਖ ਨਿਜ਼ਾਮੂਦੀਨ ਦੇ ਬੇਟੇ ਸ਼ੇਖ ਆਮਿਰ ਨੇ ਕਿਹਾ ਕਿ ਉਨ੍ਹਾਂ ਨੂੰ 24 ਫਰਵਰੀ ਨੂੰ ਇਕ ਫੋਨ ਕਾਲ ਆਈ, ਜਿਸ 'ਚ ਦੱਸਿਆ ਗਿਆ ਦਿਲ ਦਾ ਦੌਰਾ ਪੈਣ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸਦੇ ਪਿਤਾ ਆਪਣੀ ਤਨਖਾਹ ਦੇ ਨਿਪਟਾਰੇ (salary settlement ) ਲਈ ਯੂ.ਏ.ਈ. ਵਿੱਚ ਰਹਿ ਰਹੇ ਸਨ, ਕਿਉਂਕਿ ਜਿਹੜੀ ਕੰਪਨੀ ਵਿਚ ਉਹ ਡਰਾਈਵਰ ਵਜੋਂ ਕੰਮ ਕਰਦੇ ਸਨ, ਉਹ ਕੰਪਨੀ ਤਿੰਨ ਸਾਲ ਪਹਿਲਾਂ ਬੰਦ ਹੋ ਗਈ ਸੀ। ਉਸਨੇ ਆਪਣੇ ਪਿਤਾ ਦੀ ਤਨਖਾਹ ਅਤੇ ਨਿਪਟਾਨ ਰਾਸ਼ੀ (settlement money) ਵਾਪਸ ਦਿਵਾਉਣ ਵਿੱਚ ਉਸਦੇ ਪਰਿਵਾਰ ਦੀ ਮਦਦ ਕਰਨ ਦੀ ਬੇਨਤੀ ਕੀਤੀ, ਕਿਉਂਕਿ ਉਸ ਦੇ ਪਿਤਾ ਪਰਿਵਾਰ ਵਿਚ ਕਮਾਉਣ ਵਾਲੇ ਇੱਕਲੌਤੇ ਵਿਅਕਤੀ ਸੀ।
ਚਿੱਠੀ ਵਿੱਚ ਸ਼ੇਖ ਆਮਿਰ ਨੇ ਲਿਖਿਆ, “ਇਹ ਦੱਸਣਾ ਹੈ ਕਿ ਮੇਰੇ ਪਿਤਾ ਸ਼ੇਖ ਨਿਜ਼ਾਮੂਦੀਨ ਵਾਸੀ H No: 5-6-143/267/ਐੱਫ ਫਰੀਦ ਨਗਰ, ਜ਼ਹੀਰਾਬਾਦ, ਤੇਲੰਗਾਨਾ ਸਟੇਟ ਭਾਰਤੀ ਪਾਸਪੋਰਟ ਨੰਬਰ: L3444166 ਦੇ ਧਾਰਕ ਸਨ, ਜੋ ਗੋਲਡਨ ਰੌਕ ਕੰਪਨੀ ਵਿਚ ਬਤੌਰ ਡਰਾਈਵਰ ਕੰਮ ਕਰ ਰਹੇ ਸਨ ਪਰ ਉਕਤ ਕੰਪਨੀ 3 ਸਾਲ ਪਹਿਲਾਂ ਬੰਦ ਹੋ ਗਈ ਸੀ ਅਤੇ ਆਪਣੀ ਤਨਖਾਹ ਦੇ ਨਿਪਟਾਰੇ ਲਈ ਉਥੇ ਰਹਿ ਰਹੇ ਸਨ ਅਤੇ 2018 ਤੋਂ ਹੈਦਰਾਬਾਦ ਨਹੀਂ ਜਾ ਸਕੇ। 24 ਫਰਵਰੀ 2024 ਨੂੰ, ਮੈਨੂੰ ਇੱਕ ਫੋਨ ਆਇਆ ਕਿ ਮੇਰੇ ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ, ਇਸ ਲਈ ਬੇਨਤੀ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਵੇ ਅਤੇ ਮੇਰੇ ਪਿਤਾ ਦੀ ਸਾਰੀ ਤਨਖਾਹ ਅਤੇ ਸੈਟਲਮੈਂਟ ਸਾਨੂੰ ਵਾਪਸ ਕਰ ਦਿੱਤੀ ਜਾਵੇ, ਕਿਉਂਕਿ ਅਸੀਂ ਬਹੁਤ ਗਰੀਬ ਪਰਿਵਾਰ ਤੋਂ ਹਾਂ। ਮੇਰੇ ਪਿਤਾ ਦੀਆਂ ਪੰਜ ਧੀਆਂ ਅਤੇ ਇੱਕ ਪੁੱਤਰ ਹਨ, ਜਿਨ੍ਹਾਂ ਲਈ ਉਹ ਇੱਕਲੌਤੇ ਕਮਾਉਣ ਵਾਲੇ ਸੀ। ਕਿਰਪਾ ਕਰਕੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿਓ।"
ਇਹ ਵੀ ਪੜ੍ਹੋ: ਕੈਨੇਡਾ 'ਚ ਲਾਪਤਾ ਹੋਈ 28 ਸਾਲਾ ਪੰਜਾਬਣ, ਚਿੰਤਾ 'ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ
ਮਜਲਿਸ ਬਚਾਓ ਤਹਿਰੀਕ ਦੇ ਬੁਲਾਰੇ ਅਮਜੇਦ ਉੱਲਾ ਖਾਨ ਨੇ ਸ਼ੇਖ ਆਮਿਰ ਵੱਲੋਂ ਲਿਖੀ ਚਿੱਠੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝਾ ਕੀਤਾ ਗਿਆ ਹੈ। ਐਕਸ 'ਤੇ ਚਿੱਠੀ ਸਾਂਝੀ ਕਰਦੇ ਹੋਏ ਅਮਜੇਦ ਉੱਲਾ ਖਾਨ ਨੇ ਕਿਹਾ, "ਜੈਸ਼ੰਕਰ ਸਰ, ਮੇਡਕ, ਤੇਲੰਗਾਨਾ ਰਾਜ ਦੇ ਇੱਕ ਸ਼ੇਖ ਨਿਜ਼ਾਮੂਦੀਨ, ਜੋ ਕਿ ਗੋਲਡਨ ਰੌਕ ਕੰਪਨੀ ਵਿੱਚ ਇੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਦੀ 24 ਫਰਵਰੀ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਸਦੇ ਪਰਿਵਾਰ ਨੇ ਬੇਨਤੀ ਕੀਤੀ ਹੈ। ਤੁਸੀਂ ਕਿਰਪਾ ਕਰਕੇ ਉਸਦੀ ਮ੍ਰਿਤਕ ਦੇਹ ਨੂੰ ਮੇਡਕ ਵਾਪਸ ਲਿਆਉਣ ਵਿੱਚ ਮਦਦ ਕਰੋ, ਜਿਸ ਕੰਪਨੀ ਵਿੱਚ ਉਹ ਕੰਮ ਕਰ ਰਿਹਾ ਸੀ, ਉਹ ਤਿੰਨ ਸਾਲ ਪਹਿਲਾਂ ਬੰਦ ਹੋ ਗਈ ਸੀ ਅਤੇ ਕੁਝ ਸਮੱਸਿਆਵਾਂ ਕਾਰਨ ਉਹ 2018 ਤੋਂ ਘਰ ਵਾਪਸ ਨਹੀਂ ਆ ਸਕਿਆ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8