ਬੈੱਡ ਤੋਂ ਡਿੱਗਿਆ ਕੋਰੋਨਾ ਮਰੀਜ਼, ਹਸਪਤਾਲ ਦੀ ਲਾਪਰਵਾਹੀ ਕਾਰਨ ਤੜਫ਼-ਤੜਫ਼ ਕੇ ਹੋਈ ਮੌਤ

Monday, Jul 27, 2020 - 02:14 PM (IST)

ਬੈੱਡ ਤੋਂ ਡਿੱਗਿਆ ਕੋਰੋਨਾ ਮਰੀਜ਼, ਹਸਪਤਾਲ ਦੀ ਲਾਪਰਵਾਹੀ ਕਾਰਨ ਤੜਫ਼-ਤੜਫ਼ ਕੇ ਹੋਈ ਮੌਤ

ਹੈਦਰਾਬਾਦ- ਤੇਲੰਗਾਨਾ ਦੇ ਕਰੀਮਨਗਰ 'ਚ ਕੋਰੋਨਾ ਮਰੀਜ਼ ਨਾਲ ਲਾਪਰਵਾਹੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਕਰੀਮਨਗਰ ਦੇ ਇਕ ਸਰਕਾਰੀ ਹਸਪਤਾਲ 'ਚ ਦਾਖ਼ਲ ਇਕ ਮਰੀਜ਼ ਦੀ ਬੈੱਡ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ। ਜ਼ਿਲ੍ਹਾ ਹਸਪਤਾਲ 'ਚ ਐਤਵਾਰ ਨੂੰ ਹੋਈ ਇਸ ਘਟਨਾ 'ਚ 70 ਸਾਲਾ ਕੋਰੋਨਾ ਮਰੀਜ਼ ਦੀ ਮੌਤ ਹੋ ਗਈ। ਕੋਰੋਨਾ ਮਰੀਜ਼ ਨੂੰ 22 ਜੁਲਾਈ ਨੂੰ ਦਾਖ਼ਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੰਗਾਧਾਰਾ ਮੰਡਲ ਦੇ ਵੈਂਕਟੈਯਾਪੱਲੀ ਦਾ ਰਹਿਣ ਵਾਲਾ ਹੈ। ਮ੍ਰਿਤਕ ਨੂੰ ਸਾਹ ਲੈਣ 'ਚ ਪਰੇਸ਼ਾਨੀ ਸੀ। ਇਸ ਕਾਰਨ ਉਸ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ। ਐਤਵਾਰ ਨੂੰ ਮਰੀਜ਼ ਬੈੱਡ ਤੋਂ ਡਿੱਗ ਗਿਆ ਅਤੇ ਆਕਸੀਜਨ ਸਪਲਾਈ ਬੰਦ ਹੋ ਗਈ। ਇਸ ਕਾਰਨ ਮਰੀਜ਼ ਦੀ ਮੌਤ ਹੋ ਗਈ।

ਹਸਪਤਾਲ ਪ੍ਰਸ਼ਾਸਨ ਨੇ ਸਟਾਫ਼ ਦੀ ਕਮੀ ਨੂੰ ਦੱਸਿਆ ਜ਼ਿੰਮੇਵਾਰ
ਵਾਰਡ 'ਚ ਦਾਖ਼ਲ ਮਰੀਜ਼ਾਂ ਦਾ ਦੋਸ਼ ਹੈ ਕਿ 70 ਸਾਲਾ ਬਜ਼ੁਰਗ ਦੇ ਬੈੱਡ ਤੋਂ ਡਿੱਗਣ ਦੀ ਖ਼ਬਰ ਤੁਰੰਤ ਹਸਪਤਾਲ ਪ੍ਰਬੰਧਨ ਨੂੰ ਦਿੱਤੀ ਗਈ ਪਰ ਕੋਈ ਜ਼ਰੂਰੀ ਕਦਮ ਨਹੀਂ ਚੁੱਕਿਆ ਗਿਆ। ਸਾਹ ਲੈਣ 'ਚ ਪਰੇਸ਼ਾਨ ਹੋਣ ਕਾਰਨ ਮਰੀਜ਼ ਤੜਫ਼ਦਾ ਰਿਹਾ ਪਰ ਹਸਪਤਾਲ ਵਲੋਂ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਆਖੀਰ 'ਚ ਮਰੀਜ਼ ਦੀ ਮੌਤ ਹੋ ਗਈ। ਇਸ ਦੌਰਾਨ ਬੈੱਡ ਤੋਂ ਹੇਠਾਂ ਡਿੱਗੇ ਮਰੀਜ਼ ਅਤੇ ਸਾਥੀ ਮਰੀਜ਼ਾਂ ਦੀ ਸ਼ਿਕਾਇਤ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਾਫ਼ ਦਿੱਸ ਰਹੀ ਹੈ। ਹਸਪਤਾਲ ਪ੍ਰਸ਼ਾਸਨ ਨੇ ਵੀ ਹਾਦਸੇ ਨੂੰ ਸਵੀਕਾਰ ਕਰਦੇ ਹੋਏ ਇਸ ਦੁਖਦ ਘਟਨਾ ਦੇ ਪਿੱਛੇ ਮੈਡੀਕਲ ਸਟਾਫ਼ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ।


author

DIsha

Content Editor

Related News