ਪਿਤਾ ਨਾਲ ਭਰਾ ਨੂੰ ਸਕੂਲ ਛੱਡਣ ਗਈ ਡੇਢ ਸਾਲ ਦੀ ਬੱਚੀ ਨੂੰ ਬੱਸ ਨੇ ਕੁਚਲਿਆ, ਮਿਲੀ ਦਰਦਨਾਕ ਮੌਤ
Friday, Jan 05, 2024 - 05:01 PM (IST)
ਹੈਦਰਾਬਾਦ- ਤੇਲੰਗਾਨਾ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਤੇਲੰਗਾਨਾ ਦੇ ਹਬਸੀਗੁਡਾ ਇਲਾਕੇ 'ਚ ਇਕ ਡੇਢ ਸਾਲ ਦੀ ਬੱਚੀ ਦੀ ਸਕੂਲ ਬੱਸ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬੱਸ ਡਰਾਈਵਰ 'ਤੇ ਲਾਪ੍ਰਵਾਹੀ ਕਾਰਨ ਮੌਤ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਸਵੇਰੇ 8:10 ਵਜੇ ਦੇ ਕਰੀਬ ਵਾਪਰੀ। ਬੱਚੀ ਆਪਣੇ ਪਿਤਾ ਨਾਲ ਆਪਣੇ ਭਰਾ ਨੂੰ ਸਕੂਲ ਛੱਡਣ ਆਈ ਸੀ।
ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਦਿਲਬਾਗ ਦੇ ਘਰ ਈਡੀ ਦੀ ਛਾਪੇਮਾਰੀ, 5 ਕਰੋੜ ਨਕਦ ਤੇ ਸੋਨਾ ਬਰਾਮਦ
ਪੁਲਸ ਮੁਤਾਬਕ ਬੱਚੀ ਟਹਿਲਦੇ ਹੋਏ ਸਕੂਲ ਕੋਲ ਆ ਗਈ ਅਤੇ ਬੱਚੀ ਨੂੰ ਦੇਖੇ ਬਿਨਾਂ ਡਰਾਈਵਰ ਨੇ ਬੱਸ ਚਲਾ ਦਿੱਤੀ, ਜਿਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬੱਚੀ ਬੱਸ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ। ਬੱਚੀ ਦੀ ਲਾਸ਼ ਨੂੰ ਗਾਂਧੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਸ ਡਰਾਈਵਰ 'ਤੇ ਲਾਪ੍ਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਛੋਟੀ ਬੱਚੀ ਬਾਰੇ ਡਰਾਈਵਰ ਨੂੰ ਸੁਚੇਤ ਨਾ ਕਰਨ ਲਈ ਬੱਸ ਹੈਲਪਰ ਐੱਮ. ਰਾਨੀ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਠੰਡ ਦਾ ਕਹਿਰ ਜਾਰੀ; ਸਕੂਲਾਂ 'ਚ ਫਿਰ ਤੋਂ ਹੋਇਆ ਛੁੱਟੀਆਂ ਦਾ ਐਲਾਨ, ਸਮਾਂ ਵੀ ਬਦਲਿਆ
ਪੁਲਸ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਮਾਮਲਾ ਸਵੇਰੇ 8 ਵਜ ਕੇ 10 ਮਿੰਟ ਦਾ ਹੈ। ਪੁਲਸ ਨੇ ਦੱਸਿਆ ਬੱਚੀ ਆਪਣੇ ਪਿਤਾ ਅਤੇ ਦਾਦੀ ਨਾਲ ਵੱਡੇ ਭਰਾ ਨੂੰ ਸਕੂਲ ਛੱਡਣ ਲਈ ਆਈ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਬੱਚੀ ਦੀ ਪਛਾਣ ਜਵਾਲਾਨਾ ਮਿਧੁਨ ਵਜੋਂ ਹੋਈ ਹੈ। ਉਹ ਸਿਰਫ 19 ਮਹੀਨੇ ਦੀ ਸੀ। ਪੁਲਸ ਨੇ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਬੱਚੀ ਦਾ ਪਰਿਵਾਰ ਹਬਸੀਗੁਡਾ ਇਲਾਕੇ ਵਿਚ ਸਟਰੀਟ ਨੰਬਰ-8 'ਚ ਰਹਿੰਦਾ ਹੈ। ਪਿਤਾ ਨੇ ਡਰਾਈਵਰ 'ਤੇ ਲਾਪ੍ਰਵਾਹੀ ਦਾ ਮਾਮਲਾ ਦਰਜ ਕਰਵਾਇਆ ਹੈ। ਫ਼ਿਲਹਾਲ ਡਰਾਈਵਰ ਹਿਰਾਸਤ ਵਿਚ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਤੇ CM ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 2 ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਰਾਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8