ਤੇਲੰਗਾਨਾ: ਵਿੱਤੀ ਵਿਵਾਦ ਨੂੰ ਲੈ ਕੇ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਹੱਤਿਆ

Wednesday, Sep 01, 2021 - 08:30 PM (IST)

ਹੈਦਰਾਬਾਦ - ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿੱਚ ਬੁੱਧਵਾਰ ਤੜਕੇ ਇੱਕ ਵਿਅਕਤੀ ਨੇ ਵਿੱਤੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਅਤੇ ਉਸਦੇ ਪਰਿਵਾਰ ਦੇ ਮੈਬਰਾਂ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਦੋਸ਼ੀ ਵਿਅਕਤੀ ਘੱਟ ਤੋਂ ਘੱਟ ਪੰਜ-ਛੇ ਹੋਰ ਲੋਕਾਂ ਦੇ ਨਾਲ, ਆਪਣੇ ਵੱਡੇ ਭਰੇ ਦੇ ਘਰ ਵਿੱਚ ਵੜ ਗਿਆ ਅਤੇ ਉਸ ਦੀ ਪਤਨੀ ਅਤੇ ਉਸਦੇ ਭਰਾ 'ਤੇ ਦਾਤਰਿਆਂ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। 

ਇਸ ਘਟਨਾ ਵਿੱਚ ਪੀੜਤ ਵਿਅਕਤੀ ਦੇ ਦੋ ਬੇਟੇ ਵੀ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਮੁਤਾਬਕ ਦੋਨਾਂ ਭਰਾਵਾਂ ਦੇ ਵਿੱਚ ਮਵੇਸ਼ੀ ਕੰਮ-ਕਾਜ ਤੋਂ ਕਮਾਏ ਗਏ ਇੱਕ ਕਰੋੜ ਰੁਪਏ ਵੰਡਣ ਨੂੰ ਲੈ ਕੇ ਵਿਵਾਦ ਸੀ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News