ਤੇਲ ਅਵੀਵ ''ਚ ਗੂੰਜੇਗਾ UP ਦਾ ਸਾਈਬਰ ਮਾਡਲ, ਭਾਰਤ ਤੋਂ 2 ਪ੍ਰਤੀਨਿਧੀ ਹੋਣਗੇ ਸ਼ਾਮਲ
Monday, Jan 19, 2026 - 03:28 PM (IST)
ਲਖਨਊ- ਦੁਨੀਆ ਦੇ ਪ੍ਰਮੁੱਖ ਸਾਈਬਰ ਸੁਰੱਖਿਆ ਮੰਚਾਂ 'ਚ ਸ਼ਾਮਲ 'ਸਾਈਬਰ ਟੇਕ ਗਲੋਬਲ ਤੇਲ ਅਵੀਵ 2026' 'ਚ ਇਸ ਵਾਰ ਭਾਰਤ ਦੇ ਨਾਲ ਉੱਤਰ ਪ੍ਰਦੇਸ਼ ਦਾ ਸਾਈਬਰ ਮਾਡਲ ਵੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਹ ਸੰਮੇਲਨ 26 ਤੋਂ 28 ਜਨਵਰੀ 2026 ਤੱਕ ਤੇਲ ਅਵੀਵ (ਇਜ਼ਰਾਇਲ) 'ਚ ਆਯੋਜਿਤ ਹੋਵੇਗਾ, ਜਿਸ 'ਚ ਅਮਰੀਕਾ, ਯੂਰਪ ਅਤੇ ਏਸ਼ੀਆ ਸਮੇਤ 20 ਤੋਂ ਵੱਧ ਦੇਸ਼ਾਂ ਦੇ ਸਾਈਬਰ ਮਾਹਿਰ ਹਿੱਸਾ ਲੈਣਗੇ। ਇਸ ਗਲੋਬਲ ਸੰਮੇਲਨ 'ਚ ਭਾਰਤ ਤੋਂ 2 ਸੀਨੀਅਰ ਸਾਈਬਰ ਮਾਹਿਰ ਚੀਫ਼ ਮੈਂਟਰ (ਸਲਾਹਕਾਰ) ਵਜੋਂ ਹਿੱਸਾ ਲੈਣਗੇ। ਇਨ੍ਹਾਂ 'ਚ ਕੇਂਦਰ ਸਰਕਾਰ ਦੇ ਸਾਬਕਾ ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ ਮਾਧਵਨ ਉਨੀਕ੍ਰਿਸ਼ਨਨ ਨਾਇਰ ਅਤੇ ਉੱਤਰ ਪ੍ਰਦੇਸ਼ ਤੋਂ ਸਾਈਬਰ ਫ੍ਰੇਮਵਰਕ, ਨੀਤੀਗਤ ਅਨੁਭਵ ਅਤੇ ਯੂਪੀ 'ਚ ਸਾਈਬਰ ਅਪਰਾਧ ਰੋਕਣ ਦੀਆਂ ਰਣਨੀਤੀਆਂ 'ਤੇ ਚਰਚਾ ਕਰਨਗੇ।
ਸੰਮੇਲਨ 'ਚ ਅਮਰੀਕਾ, ਜਾਪਾਨ, ਇੰਗਲੈਂਡ, ਜਰਮਨੀ, ਸਪੇਨ, ਇਟਲੀ, ਯੂਏਈ, ਫਿਲੀਪੀਨਜ਼, ਬੈਲਜ਼ੀਅਮ, ਨੀਦਰਲੈਂਡ ਸਮੇਤ ਕਈ ਦੇਸ਼ਾਂ ਦੇ ਸਾਈਬਰ ਵਿਗਿਆਨੀ, ਤਕਨਾਲੋਜੀ ਮਾਹਿਰ ਅਤੇ ਨੀਤੀ-ਨਿਰਮਾਤਾ ਸ਼ਾਮਲ ਹੋਣਗੇ। ਸੰਮੇਲਨ ਦੌਰਾਨ ਸਾਈਬਰ ਤਕਨਾਲੋਜੀ, ਡਿਜੀਟਲ ਸੁਰੱਖਿਆ, ਕ੍ਰਿਟੀਕਲ ਸਿਸਟਮ ਸੁਰੱਖਿਆ, ਇੰਟਰਨੈਸ਼ਨਲ ਸਾਈਬਰ ਕੋਆਪਰੇਸ਼ਨ ਅਤੇ ਸਾਈਬਰ ਬਿਜ਼ਨੈੱਸ ਦੀਆਂ ਸੰਭਾਵਨਾਵਾਂ 'ਤੇ ਵਿਆਪਕ ਮੰਥਨ ਹੋਵੇਗਾ। ਸੰਮੇਲਨ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਿਆਹੂ ਦੇ ਵੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣ ਦੀ ਜਾਣਕਾਰੀ ਹੈ। ਇਸ ਦੌਰਾਨ ਕਈ ਦੇਸ਼ਾਂ ਵਿਚਾਲੇ ਸਾਈਬਰ ਸਕਿਓਰਿਟੀ ਸਪੋਰਟਰ, ਤਕਨਾਲੋਜੀ ਸਾਂਝੇਦਾਰੀ ਅਤੇ ਸਾਈਬਰ ਸਹਿਯੋਗ ਨੂੰ ਲੈ ਕੇ ਰਣਨੀਤਕ ਗੱਲਬਾਤ ਹੋਣ ਦੀ ਸੰਭਾਵਨਾ ਹੈ।
ਇਹ ਸੰਮੇਲਨ ਭਾਰਤ ਲਈ ਸਾਈਬਰ ਤਕਨਾਲੋਜੀ, ਇਨੋਵੇਸ਼ਨ, ਸਟਾਰਟਅੱਪ ਅਤੇ ਗਲੋਬਲ ਸਹਿਯੋਗ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਾਲਾ ਸਾਬਿਤ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਮੰਚਾਂ 'ਤੇ ਭਾਰਤ ਦੀ ਹਿੱਸੇਦਾਰੀ ਦੇਸ਼ ਨੂੰ ਭਵਿੱਖ ਦਾ ਗਲੋਬਲ ਸਾਈਬਰ ਸਕਿਓਰਿਟੀ ਹਬ ਬਣਾਉਣ ਦੀ ਦਿਸ਼ਾ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ ਅਨੁਸਾਰ ਸਾਈਬਰ ਸੁਰੱਖਿਆ ਨੂੰ ਪ੍ਰਸ਼ਾਸਨਿਕ ਅਤੇ ਤਕਨੀਕੀ ਵਿਵਸਥਾ ਦਾ ਅਹਿਮ ਹਿੱਸਾ ਬਣਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੀ ਗਲਤ ਵਰਤੋਂ, ਗਲਤ ਪ੍ਰਚਾਰ, ਡੀਪਫੇਕ, ਡਾਰਕ ਵੈੱਬ ਅਤੇ ਸਾਈਬਰ ਅਪਰਾਧ ਵਰਗੀਆਂ ਚੁਣੌਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਵੱਖ-ਵੱਖ ਪੱਧਰਾਂ 'ਤੇ ਕਦਮ ਚੁੱਕੇ ਗਏ ਹਨ। ਇਸੇ ਕ੍ਰਮ 'ਚ ਪ੍ਰੋ. ਤ੍ਰਿਵੇਣੀ ਸਿੰਘ ਵਲੋਂ ਚਲਾਇਆ ਜਾ ਰਹੀ 'ਸਾਈਬਰ ਸੇਫ ਉੱਤਰ ਪ੍ਰਦੇਸ਼ ਮੁਹਿੰਮ' ਡਿਜੀਟਲ ਜਾਗਰੂਕਤਾ ਅਤੇ ਸੁਰੱਖਿਆ ਸੰਸਕ੍ਰਿਤੀ ਨੂੰ ਉਤਸ਼ਾਹ ਦੇ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
