ਤੇਜਸਵੀ ਯਾਦਵ ਨੇ ਬਿਹਾਰ ''ਚ ਰਾਜਦ ਦੇ 15 ਸਾਲ ਦੇ ਸ਼ਾਸਨ ਲਈ ਮੰਗੀ ਮੁਆਫੀ

Thursday, Jul 02, 2020 - 11:39 PM (IST)

ਪਟਨਾ - ਬਿਹਾਰ ਚੋਣ ਤੋਂ ਠੀਕ ਪਹਿਲਾਂ ਤੇਜਸਵੀ ਯਾਦਵ ਨੇ ਇੱਕ ਵੱਡਾ ਦਾਅ ਚੱਲ ਦਿੱਤਾ ਹੈ। ਰਾਜਦ ਨੇਤਾ ਤੇਜਸਵੀ ਯਾਦਵ ਨੇ 15 ਸਾਲ ਦੇ ਲਾਲੂ-ਰਾਬੜੀ ਸ਼ਾਸਨ 'ਚ ਹੋਈਆਂ ਗਲਤੀਆਂ ਲਈ ਮੁਆਫੀ ਮੰਗੀ ਹੈ। ਤੇਜਸਵੀ ਯਾਦਵ ਨੇ ਪਾਰਟੀ ਦੇ ਇੱਕ ਪ੍ਰੋਗਰਾਮ 'ਚ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 15 ਸਾਲ ਦੇ ਰਾਜਦ  ਸ਼ਾਸਨ ਦੌਰਾਨ ਜੇਕਰ ਕਿਸੇ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹਨ ਤਾਂ ਉਹ ਉਸ ਦੇ ਲਈ ਮੁਆਫੀ ਮੰਗਦੇ ਹੈ।

ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ 15 ਸਾਲ ਦੇ ਰਾਜਦ ਸ਼ਾਸਨ ਦੌਰਾਨ ਜੋ ਵੀ ਹੋਇਆ ਉਸ ਵਕਤ ਅਸੀਂ ਛੋਟੇ ਸੀ ਅਤੇ ਸਰਕਾਰ 'ਚ ਕੀ ਹੋ ਰਿਹਾ ਸੀ ਕੁੱਝ ਨਹੀਂ ਜਾਣਦੇ ਸੀ।

ਤੇਜਸਵੀ ਯਾਦਵ ਨੇ ਕਿਹਾ, "ਠੀਕ ਹੈ, 15 ਸਾਲ ਅਸੀਂ ਸੱਤਾ 'ਚ ਰਹੇ ਪਰ ਅਸੀਂ ਤਾਂ ਸਰਕਾਰ 'ਚ ਨਹੀਂ ਸੀ। ਅਸੀਂ ਤਾਂ ਛੋਟੇ ਸੀ ਪਰ ਫਿਰ ਵੀ ਸਾਡੀ ਸਰਕਾਰ ਰਹੀ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ ਕਿ ਲਾਲੂ ਪ੍ਰਸਾਦ ਨੇ ਸਾਮਾਜਕ ਨਿਆਂ ਨਹੀਂ ਕੀਤਾ।"

ਵਰਕਰਾਂ ਨੂੰ ਅੱਗੇ ਸੰਬੋਧਿਤ ਕਰਦੇ ਹੋਏ ਤੇਜਸਵੀ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਨੇ ਸਾਮਾਜਕ ਨਿਆਂ ਕਾਇਮ ਕੀਤਾ। ਉਨ੍ਹਾਂ ਕਿਹਾ ਕਿ 15 ਸਾਲ ਦੇ ਰਾਜਦ ਸ਼ਾਸਨ ਦੌਰਾਨ ਜੇਕਰ ਇਸ ਪ੍ਰਕਾਰ ਦੀ ਕੀਮਤੀ ਘਾਟ ਹੋਈ ਹੋਵੇ ਤਾਂ ਉਸਦੇ ਲਈ ਉਹ ਮਾਫੀ ਮੰਗਦਾ ਹਾਂ।

ਤੇਜਸਵੀ ਯਾਦਵ ਨੇ ਕਿਹਾ, ਲਾਲੂ ਪ੍ਰਸਾਦ ਨੇ ਬਿਹਾਰ 'ਚ ਸਾਮਾਜਕ ਨਿਆਂ ਕੀਤਾ। ਉਹ ਦੌਰ ਵੱਖ ਸੀ। ਠੀਕ ਹੈ 15 ਸਾਲ 'ਚ ਸਾਡੇ ਤੋਂ ਕੋਈ ਕਮੀ ਜਾਂ ਭੁੱਲ ਹੋਈ ਹੈ ਤਾਂ ਅਸੀਂ ਉਸਦੇ ਲਈ ਵੀ ਮਾਫੀ ਮੰਗਦੇ ਹਾਂ।


Inder Prajapati

Content Editor

Related News