AIMIM ਦੇ ਵਿਧਾਇਕ ਦੀ ਵਿਵਾਦਿਤ ਟਿੱਪਣੀ ''ਤੇ ਬੋਲੇ ਤੇਜਸਵੀ, ''ਗ੍ਰਿਫਤਾਰ ਕਰੋ''

02/21/2020 1:04:12 PM

ਨਵੀਂ ਦਿੱਲੀ—ਅਸਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ) ਦੇ ਵਿਧਾਇਕ ਵਾਰਿਸ ਪਠਾਨ ਦੀ ਵਿਵਾਦਿਤ ਟਿੱਪਣੀ ਨੇ ਫਿਰ ਬਵਾਲ ਖੜ੍ਹਾ ਕਰ ਦਿੱਤਾ ਹੈ, ਜਿਸ ਦੀ ਆਰ.ਜੇ.ਡੀ ਨੇਤਾ ਤੇਜਸਵੀ ਯਾਦਵ ਦੀ ਨਿੰਦਿਆ ਕੀਤੀ ਹੈ। ਦੱਸ ਦੇਈਏ ਕਿ ਤੇਜਸਵੀ ਯਾਦਵ ਨੇ ਕਿਹਾ, ''ਏ.ਆਈ.ਐੱਮ.ਆਈ.ਐੱਮ ਦੇ ਵਿਧਾਇਕ ਵਾਰਿਸ ਪਠਾਨ ਦਾ ਬਿਆਨ ਨਿੰਦਣਯੋਗ ਹੈ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਏ.ਆਈ.ਐੱਮ.ਆਈ.ਐੱਮ ਭਾਜਪਾ ਦੀ ਬੀ ਟੀਮ ਵਾਂਗ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਵਰਗੇ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਜੋ ਇਸ ਤਰ੍ਹਾਂ ਦੇ ਭੜਕਾਊ ਬਿਆਨ ਦਿੰਦੇ ਹਨ।

PunjabKesari

ਦੱਸਣਯੋਗ ਹੈ ਕਿ ਏ.ਆਈ.ਐੱਮ.ਆਈ.ਐੱਮ ਦੇ ਵਿਧਾਇਕ ਵਾਰਿਸ ਪਠਾਨ ਨੇ ਸ਼ਨੀਵਾਰ (15 ਫਰਵਰੀ) ਨੂੰ ਕਰਨਾਟਕ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਸੀਂ ਸਿੱਖ ਲਿਆ ਹੈ ਪਰ ਇਕੱਠੇ ਹੋ ਕੇ ਚੱਲਣਾ ਹੋਵੇਗਾ ਪਰ ਆਜ਼ਾਦੀ ਦਿੱਤੀ ਨਹੀਂ ਜਾਂਦੀ ਤਾਂ ਸਾਨੂੰ ਖੋਹਣੀ ਪਵੇਗੀ। ਉਹ ਕਹਿੰਦੇ ਹਨ ਕਿ ਅਸੀਂ ਔਰਤਾਂ ਨੂੰ ਅੱਗੇ ਰੱਖਿਆ ਹੈ... ਹੁਣ ਤੱਕ ਸਿਰਫ ਸ਼ੇਰਨੀਆਂ ਬਾਹਰ ਨਿਕਲੀਆਂ ਹਨ ਤਾਂ ਤੁਸੀਂ ਪਸੀਨੋ-ਪਸੀਨੀ ਹੋਣ ਲੱਗੇ। ਉਦੋਂ ਕੀ ਹੋਵੇਗਾ, ਜਦੋਂ ਅਸੀਂ ਸਾਰੇ ਇੱਕਠੇ ਹੋ ਜਾਵਾਂਗੇ। 15 ਕਰੋੜ ਹਨ ਪਰ 100 'ਤੇ ਵੀ ਭਾਰੀ ਹਨ, ਇਹ ਯਾਦ ਰੱਖਣਾ।'' ਇਸ ਬਿਆਨ 'ਤੇ ਬਵਾਲ ਮੱਚਣ ਤੋਂ ਬਾਅਦ ਵਾਰਿਸ ਪਠਾਣ ਨੇ ਸਫਾਈ ਦਿੱਤੀ। ਉਨ੍ਹਾਂ ਨੇ ਸਫਾਈ 'ਚ ਭਾਜਪਾ 'ਤੇ ਤਿੱਖਾ ਨਿਸ਼ਾਨਾ ਵਿਨ੍ਹੰਦੇ ਹੋਏ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।


Iqbalkaur

Content Editor

Related News