CAA ਨੂੰ ਲੈ ਕੇ ਤੇਜਸਵੀ ਦਾ ਨਿਤੀਸ਼ ''ਤੇ ਹਮਲਾ, ਬੋਲੇ- ਛੋਟੇ ਦਿਲ ਵਾਲੇ ਨੇਤਾ
Tuesday, Jan 21, 2020 - 01:28 PM (IST)

ਪਟਨਾ— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦਰਮਿਆਨ ਸਿਆਸੀ ਗਲਿਆਰਿਆਂ 'ਚ ਇਕ-ਦੂਜੇ 'ਤੇ ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏੇ. ਏ)ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ) ਨੂੰ ਲੈ ਕੇ ਜ਼ੋਰਦਾਰ ਹਮਲਾ ਕੀਤਾ ਹੈ। ਤੇਜਸਵੀ ਨੇ ਟਵਿੱਟਰ 'ਤੇ ਟਵੀਟ ਜ਼ਰੀਏ ਹਮਲਾ ਕੀਤਾ ਹੈ।
ਉਨ੍ਹਾਂ ਨੇ ਲਿਖਿਆ- 'ਐੱਨ. ਡੀ. ਏ. 'ਚ ਹੁਣ ਸਭ ਤੋਂ ਛੋਟੇ ਦਿਲ, ਬਿਨਾਂ ਰੀੜ੍ਹ, ਕੁਝ ਵੀ ਨਾ ਬੋਲਣ ਵਾਲੇ ਨੇਤਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹਨ। ਉਹ ਸੀ. ਏੇ. ਏ., ਐੱਨ. ਪੀ. ਆਰ., ਦੇਸ਼ ਭਰ ਵਿਚ ਹੋ ਰਹੇ ਪ੍ਰਦਰਸ਼ਨਾਂ, ਔਰਤਾਂ ਅਤੇ ਵਿਦਿਆਰਥੀਆਂ 'ਤੇ ਹਮਲੇ, ਲੋਕਤੰਤਰ 'ਤੇ ਹਮਲੇ ਨੂੰ ਲੈ ਕੇ ਕੁਝ ਵੀ ਨਹੀਂ ਬੋਲ ਰਹੇ ਹਨ।