ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਤੇਜਸਵੀ ਯਾਦਵ ਨੇ ਦਿੱਤਾ ਇਹ ਬਿਆਨ

Friday, Dec 20, 2019 - 11:21 AM (IST)

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਤੇਜਸਵੀ ਯਾਦਵ ਨੇ ਦਿੱਤਾ ਇਹ ਬਿਆਨ

ਪਟਨਾ—ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਖੱਬੇ ਪੱਖੀਆਂ ਪਾਰਟੀਆਂ ਦੀ ਅਪੀਲ 'ਤੇ ਇੱਕ ਦਿਨ ਬਿਹਾਰ ਬੰਦ ਦਾ ਰਲਿਆ ਮਿਲਿਆ ਪ੍ਰਭਾਵ ਦਿਖਾਈ ਦਿੱਤਾ। ਇਸ ਬੰਦ ਨੂੰ ਲੋਕ ਅਧਿਕਾਰ ਪਾਰਟੀ ਤੋਂ ਇਲਾਵਾ ਮਹਾਗਠਜੋੜ 'ਚ ਸ਼ਾਮਲ ਕਾਂਗਰਸ, ਰਾਲੋਸਪਾ, ਵੀ.ਆਈ.ਪੀ ਅਤੇ ਅਸੀਂ ਸਮਰਥਨ ਦਿੱਤਾ ਸੀ ਪਰ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਨੇ ਵੀਰਵਾਰ ਨੂੰ ਬਿਹਾਰ ਬੰਦ ਤੋਂ ਖੁਦ ਨੂੰ ਵੱਖਰਾ ਰੱਖਿਆ ਕਿਉਂਕਿ ਆਰ.ਜੇ.ਡੀ ਨੇ 21 ਦਸੰਬਰ ਨੂੰ ਬਿਹਾਰ ਬੰਦ ਦਾ ਅਪੀਲ ਕੀਤੀ ਗਈ ਹੈ।

PunjabKesari

ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਬਿਹਾਰ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਤੇਜਸਵੀ ਯਾਦਵ ਨੇ ਕਾਨੂੰਨ ਨੂੰ ਅਸੰਵਿਧਾਨਿਕ ਅਤੇ ਮਾਨਤਾ ਖਿਲਾਫ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਕਾਨੂੰਨ ਨੇ ਭਾਰਤੀ ਜਨਤਾ ਪਾਰਟੀ ਦੀ ਵੰਡ ਪਾਤਰ ਨੂੰ ਉਜਾਗਰ ਕੀਤਾ ਹੈ। ਇਸ ਦੇ ਨਾਲ ਹੀ ਤੇਜਸਵੀ ਨੇ ਕਿਹਾ ਹੈ ਕਿ ਅਸੀਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ 21 ਦਸੰਬਰ ਨੂੰ ਬਿਹਾਰ 'ਚ ਬੰਦ ਦੀ ਅਪੀਲ ਕੀਤੀ ਹੈ।

ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵੀਰਵਾਰ ਨੂੰ ਖੱਬੇ ਪੱਖੀ ਪਾਰਟੀਆਂ ਨੂੰ ਬੰਦ ਦਾ ਬਿਹਾਰ ਦੇ ਕਈ ਜ਼ਿਲਿਆਂ 'ਚ ਵਿਆਪਕ ਅਸਰ ਦੇਖਿਆ ਗਿਆ ਹੈ। ਥਾਂ-ਥਾਂ 'ਤੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਈ ਥਾਵਾਂ 'ਤੇ ਟ੍ਰੇਨਾਂ ਰੋਕੀਆਂ ਗਈਆਂ, ਕਈ ਥਾਵਾਂ 'ਤੇ ਸੜਕਾਂ 'ਤੇ ਜਾਮ ਲੱਗਿਆ।


author

Iqbalkaur

Content Editor

Related News