ਤੇਜਸਵੀ ਨੇ ਉਪਿੰਦਰ ਕੁਸ਼ਵਾਹਾ ਨੂੰ ਦਿੱਤਾ ਮਹਾਗੱਠਜੋੜ ''ਚ ਸ਼ਾਮਲ ਹੋਣ ਦਾ ਸੱਦਾ
Saturday, Jun 09, 2018 - 02:59 PM (IST)

ਪਟਨਾ— ਬਿਹਾਰ 'ਚ ਸੱਤਾਰੂੜ ਐੈੱਨ.ਡੀ.ਏ. ਦੇ ਘਟਕ ਦਲਾਂ ਦੇ ਵਿਚਕਾਰ ਸੀਟਾਂ ਨੂੰ ਲੈ ਕੇ ਲਗਾਤਾਰ ਖਿੱਚੋਤਾਨ 'ਚ ਤੇਜਸਵੀ ਯਾਦਵ ਨੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਉਪਿੰਦਰ ਕੁਸ਼ਵਾਹ ਨੂੰ ਮਹਾਗੱਠਜੋੜ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਦਿੱਤਾ ਹੈ। ਵੀਰਵਾਰ ਨੂੰ ਪਟਨਾ ਆਯੋਜਿਤ ਐੈੱਨ.ਡੀ.ਏ. ਦੇ ਰਾਤ ਦੇ ਖਾਣੇ 'ਚ ਕੇਂਦਰੀ ਮੰਤਰੀ ਅਤੇ ਆਰ.ਐੈੱਲ.ਐੈੱਸ.ਪੀ. ਨੇਤਾ ਉਪਿੰਦਰ ਸ਼ਾਮਲ ਨਹੀਂ ਹੋਏ ਸਨ। ਜਿਸ ਤੋਂ ਬਾਅਦ ਰਾਜਨੀਤਿਕ ਗਲੀਆਰਿਆਂ 'ਚ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਵੀ ਕੁਸ਼ਵਾਹਾ ਨੂੰ ਮਹਾਗੱਠਜੋੜ 'ਚ ਸ਼ਾਮਲ ਹੋਣ ਦਾ ਆਫਰ ਦਿੱਤਾ ਸੀ।
Upendra Kushwaha (Rashtriya Lok Samata Party Chief) has no place in NDA. If he wants to talk to us then we have no problem: Tejashwi Yadav, RJD #Bihar pic.twitter.com/zwhu6sDIyn
— ANI (@ANI) June 8, 2018
ਬਿਹਾਰ ਵਿਧਾਨਸਭਾ 'ਚ ਵਿਰੋਧੀ ਪੱਖ ਦੇ ਨੇਤਾ ਤੇਜਸਵੀ ਯਾਦਵ ਨੇ ਉਪਿੰਦਰ ਕੁਸ਼ਵਾਹਾ ਨੂੰ ਮਹਾਗੱਠਜੋੜ 'ਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ, ''ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਚੀਫ ਉਪਿੰਦਰ ਕੁਸ਼ਵਾਹਾ ਲਈ ਐੈਨ.ਡੀ.ਏ. 'ਚ ਕੋਈ ਜਗ੍ਹਾ ਨਹੀਂ ਹੈ। ਜੇਕਰ ਉਹ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ।'' ਇਸ ਤੋਂ ਪਹਿਲਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨੀ ਆਵਾਸ ਮੋਰਚਾ (ਸੈਕੁਲਰ) ਦੇ ਨੇਤਾ ਜੀਤਨ ਰਾਮ ਮਾਂਝੀ ਨੇ ਵੀ ਕੁਸ਼ਵਾਹਾ ਨੂੰ ਮਹਾਗੱਠਜੋੜ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।