ਵਾਰਾਣਸੀ ਤੋਂ ਚੋਣ ਨਾ ਲੜਨ ਲਈ ਭਾਜਪਾ ਨੇ ਦਿੱਤਾ ਸੀ 50 ਕਰੋੜ ਦਾ ਆਫਰ : ਤੇਜ ਬਹਾਦੁਰ

05/03/2019 1:06:22 AM

ਵਾਰਾਣਸੀ— ਬੀ. ਐੱਸ. ਐੱਫ. ਤੋਂ ਸਸਪੈਂਡ ਜਵਾਨ ਤੇ ਸਪਾ-ਬਸਪਾ ਗਠਜੋੜ ਦੇ ਉਮੀਦਵਾਰ ਦੇ ਰੂਪ ’ਚ ਪਰਚਾ ਰੱਦ ਹੋਣ ਤੋਂ ਬਾਅਦ ਤੇਜ ਬਹਾਦੁਰ ਨੇ ਇਥੇ ਭਾਜਪਾ ’ਤੇ ਸਨਸਨੀਖੇਜ਼ ਦੋਸ਼ ਲਾਇਆ ਹੈ ਕਿ ਭਾਜਪਾ ਦੇ ਲੋਕਾਂ ਨੇ ਵਾਰਾਣਸੀ ਤੋਂ ਚੋਣ ਨਾ ਲੜਨ ਲਈ ਉਸ ਨੂੰ 50 ਕਰੋੜ ਰੁਪਏ ਦਾ ਆਫਰ ਦਿੱਤਾ ਸੀ ਅਤੇ ਉਸ ’ਤੇ ਦਬਾਅ ਵੀ ਬਣਾਇਆ ਗਿਆ ਸੀ। ਤੇਜ ਬਹਾਦੁਰ ਨੇ ਦੱਸਿਆ ਕਿ ਪਹਿਲਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਕਰਨ ਤੋਂ ਬਾਅਦ ਜਦੋਂ ਉਹ ਘਰ ਆਏ ਤਾਂ ਉਥੇ ਆਏ ਭਾਜਪਾ ਦੇ ਲੋਕਾਂ ਨੇ ਉਸ ਨੂੰ 50 ਕਰੋੜ ਦਾ ਆਫਰ ਦਿੱਤਾ ਸੀ। ਆਫਰ ਦੇਣ ਵਾਲਿਆਂ ਦਾ ਨਾਂ ਦੱਸਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਸ਼ਾਤਰ ਲੋਕ ਹਨ। ਨਾਂ ਜਨਤਕ ਕਰਨ ’ਤੇ ਉਨ੍ਹਾਂ ਦੀ ਹੱਤਿਆ ਵੀ ਕਰਵਾਈ ਜਾ ਸਕਦੀ ਹੈ। ਨਾਮਜ਼ਦਗੀ ਖਾਰਜ ਹੋਣ ’ਤੇ ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਨਾਮਜ਼ਦਗੀ ਖਾਰਜ ਕਰਵਾਉਣ ਲਈ ਭਾਜਪਾ ਸਾਰੇ ਹੱਥਕੰਡੇ ਅਪਣਾਏਗੀ, ਇਸ ਲਈ ਹੀ ਮੇਰੇ ਨਾਲ ਸ਼ਾਲਿਨੀ ਯਾਦਵ ਨੇ ਗਠਜੋੜ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਭਰੀ ਸੀ। ਤੇਜ ਬਹਾਦੁਰ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਹੀ ਉਸ ਨੂੰ ਸਸਪੈਂਡ ਕਰਵਾਇਆ ਹੈ। ਮੇਰੇ ਬੇਟੇ ਦੀ ਹੱਤਿਆ ਕੀਤੀ ਜਾਂਦੀ ਹੈ ਤੇ ਉਸ ਦੀ ਜਾਂਚ ਤਕ ਨਹੀਂ ਹੁੰਦੀ। ਬੇਟੇ ਦੀ ਮੌਤ ਦੇ ਸਮੇਂ ਹੀ ਉਨ੍ਹਾਂ ਮੋਦੀ ਖਿਲਾਫ ਚੋਣ ਲੜਨ ਦੀ ਸਹੁੰ ਚੁੱਕੀ ਸੀ।


Inder Prajapati

Content Editor

Related News