ਉਮੀਦਵਾਰੀ ਰੱਦ ਹੋਣ ''ਤੇ ਸੁਪਰੀਮ ਕੋਰਟ ਪਹੁੰਚੇ ਤੇਜ ਬਹਾਦਰ

Monday, May 06, 2019 - 04:43 PM (IST)

ਉਮੀਦਵਾਰੀ ਰੱਦ ਹੋਣ ''ਤੇ ਸੁਪਰੀਮ ਕੋਰਟ ਪਹੁੰਚੇ ਤੇਜ ਬਹਾਦਰ

ਨਵੀਂ ਦਿੱਲੀ— ਵਾਰਾਨਸੀ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਉਮੀਦਵਾਰ ਤੇਜ ਬਹਾਦਰ ਨੇ ਨਾਮਜ਼ਦਗੀ ਰੱਦ ਹੋਣ ਦੇ ਬਾਅਦ ਸੁਪਰੀਮ ਕੋਰਟ ਪਹੁੰਚ ਗਏ। ਜ਼ਿਕਰਯੋਗ ਹੈ ਕਿ ਵਾਰਾਣਸੀ ਲੋਕ ਸਭਾ ਸੀਟ ਤੋਂ ਤੇਜ ਬਹਾਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਲਈ ਪਹਿਲਾਂ ਆਜ਼ਾਦ ਖੜ੍ਹੇ ਹੋਏ ਸਨ, ਜਿਸ ਨੂੰ ਬਾਅਦ ਵਿਚ ਸਪਾ ਨੇ ਆਪਣਾ ਚੋਣ ਚਿੰਨ੍ਹ ਦੇ ਦਿੱਤਾ ਸੀ।ਤੇਜ ਬਹਾਦਰ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ ਅਤੇ ਉਸ ਵੱਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਪੇਸ਼ ਹੋਏ ਹਨ।

ਦੱਸਣਯੋਗ ਹੈ ਕਿ ਕਿ ਜ਼ਿਲਾ ਚੋਣ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਸੀ ਕਿ ਤੇਜ ਬਹਾਦਰ ਨੂੰ 11 ਵਜੇ ਤੱਕ ਪ੍ਰਮਾਣ ਪੱਤਰ ਪੇਸ਼ ਕਰਨਾ ਸੀ ਪਰ ਦੁਪਹਿਰ ਤਿੰਨ ਵਜੇ ਤੱਕ ਵੀ ਨਹੀਂ ਲਿਆ ਸਕੇ। ਇਸ ਲਈ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਬੀ.ਐੱਫ.ਐੱਫ. ਤੋਂ ਬਰਖਾਸਤ ਜਵਾਨ ਤੇਜ ਬਹਾਦਰ ਨੇ ਚੋਣ ਕਮਿਸ਼ਨ ਵੱਲੋਂ ਮਿਲੇ ਨੋਟਿਸ 'ਤੇ ਮੀਡੀਆ ਸਾਹਮਣੇ ਆਪਣੀ ਗੱਲ ਰੱਖੀ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਚੋਣ ਅਧਿਕਾਰੀ ਸਰਕਾਰ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਆਪਣਾ ਉਮੀਦਵਾਰ ਬਣਾਇਆ ਹੈ, ਉਦੋਂ ਤੋਂ ਭਾਜਪਾ ਆਗੂਆਂ ਦੀ ਚਿੰਤਾ ਵਧ ਗਈ ਹੈ।


author

DIsha

Content Editor

Related News