ਕਾਰ ਚਲਾ ਕੇ ਨਾਬਾਲਗ ਨੇ ਫੁਟਪਾਥ ''ਤੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ, ਚਾਰ ਦੀ ਮੌਤ

Monday, Jan 31, 2022 - 11:12 AM (IST)

ਕਾਰ ਚਲਾ ਕੇ ਨਾਬਾਲਗ ਨੇ ਫੁਟਪਾਥ ''ਤੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ, ਚਾਰ ਦੀ ਮੌਤ

ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਕਰੀਮਨਗਰ 'ਚ ਐਤਵਾਰ ਸਵੇਰੇ ਫੁਟਪਾਥ 'ਤੇ ਬੈਠੇ ਕੁਝ ਮਜ਼ਦੂਰਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਕੁੜੀ ਸਮੇਤ 4 ਔਰਤਾਂ ਦੀ ਮੌਤ ਹੋ ਗਈ। ਕਾਰ ਇਕ ਨਾਬਾਲਗ ਚਲਾ ਰਿਹਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸਵੇਰੇ ਕਰੀਬ 6.50 ਵਜੇ ਹੋਈ। ਇਲਾਕੇ 'ਚ ਕਾਰ ਚਲਾਉਂਦੇ ਸਮੇਂ ਸੰਘਣੀ ਧੁੰਦ ਕਾਰਨ ਅੱਖ ਮਲਦੇ ਸਮੇਂ ਨਾਬਾਲਗ ਨੇ ਸਟੀਅਰਿੰਗ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਫੁਟਪਾਥ 'ਤੇ ਬੈਠੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ 'ਚ ਤਿੰਨ ਔਰਤਾਂ (27 ਤੋਂ 32 ਸਾਲ ਦੀ) ਅਤੇ 14 ਸਾਲ ਦੀ ਉਕ ਕੁੜੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੇ ਹਸਪਤਾਲ ਲਿਜਾਉਣ ਦੌਰਾਨ ਦਮ ਤੋੜਿਆ ਅਤੇ 2 ਹੋਰ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟੀ ਪਰ ਮ੍ਰਿਤਕਾਂ ਦੀ ਗਿਣਤੀ ਨੇ ਫੜੀ ਰਫ਼ਤਾਰ

ਕਰੀਮਨਗਰ ਦੇ ਪੁਲਸ ਕਮਿਸ਼ਨਰ ਵੀ. ਸੱਤਿਆਨਾਰਾਇਣ ਨੇ ਕਿਹਾ ਕਿ ਕਾਨੂੰਨ ਦਾ ਉਲੰਘਣ ਕਰਨ ਵਾਲੇ ਨਾਬਾਲਗ ਨੇ ਬਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ ਅਤੇ ਕਾਰ ਨਾਲ ਚਾਰੇ ਔਰਤਾਂ ਅਤੇ ਹੋਰ ਨੂੰ ਟੱਕਰ ਮਾਰ ਦਿੱਤੀ। ਨਾਬਾਲਗ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਘਟਨਾ ਦੇ ਸਮੇਂ ਕਾਰ 'ਚ ਉਸ ਦੇ 2 ਨਾਬਾਲਗ ਦੋਸਤ ਵੀ ਸਨ। ਘਟਨਾ ਤੋਂ ਬਾਅਦ ਤਿੰਨੋਂ ਨਾਬਾਲਗ ਕਾਰ ਛੱਡ ਕੇ ਮੌਕੇ 'ਤੇ ਦੌੜ ਗਏ। ਪੁਲਸ ਨੇ ਦੱਸਿਆ ਕਿ ਬਾਅਦ 'ਚ ਤਿੰਨੋਂ ਫੜ ਲਿਆ ਗਿਆ ਅਤੇ ਨਾਬਾਲਗ ਬੇਟੇ ਨੂੰ ਗੱਡੀ ਚਲਾਉਣ ਦੀ ਮਨਜ਼ੂਰੀ ਦੇਣ ਵਾਲੇ ਕਾਰ ਦੇ ਮਾਲਕ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਨੇ ਕਿਹਾ ਕਿ ਮਜ਼ਦੂਰ ਪਹਿਲਾਂ ਫੁਟਪਾਥ 'ਤੇ ਬਣੇ ਅਸਥਾਈ ਝੌਂਪੜੀਆਂ 'ਚ ਰਹਿੰਦੇ ਸਨ, ਜਿਨ੍ਹਾਂ ਨੂੰ ਪੁਲਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਹਾਲ 'ਚ ਹਟਾ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News