ਆਟਾ ਚੱਕੀ ''ਚ ਫਸੀ ਚੁੰਨੀ, ਕੁੜੀ ਦੀ ਹੋਈ ਦਰਦਨਾਕ ਮੌਤ

Saturday, Sep 14, 2024 - 01:30 PM (IST)

ਆਟਾ ਚੱਕੀ ''ਚ ਫਸੀ ਚੁੰਨੀ, ਕੁੜੀ ਦੀ ਹੋਈ ਦਰਦਨਾਕ ਮੌਤ

ਖਰਗੋਨ (ਵਾਰਤਾ)- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ 'ਚ ਇਕ ਆਟਾ ਚੱਕੀ 'ਤੇ ਕਣਕ ਪਿਸਵਾਉਣ ਆਈ ਇਕ ਕੁੜੀ ਦੀ ਚੱਕੀ 'ਚ ਚੁੰਨੀ ਫਸਣ ਨਾਲ ਮੌਤ ਹੋ ਗਈ। ਭੀਕਨਗਾਂਵ ਥਾਣਾ ਪੁਲਸ ਨੇ ਦੱਸਿਆ ਕਿ ਪਿੰਡ ਅਮਨਖੇੜੀ 'ਚ ਸ਼ੁੱਕਰਵਾਰ ਸ਼ਾਮ ਸਥਾਨਕ ਪਿੰਡ ਵਾਸੀ ਜੈਰਾਮ ਦੀ ਧੀ ਨਿਸ਼ਾ (15) ਕਣਕ ਪਿਸਵਾਉਣ ਲਈ ਚੱਕੀ 'ਤੇ ਗਈ ਸੀ। ਇਸ ਦੌਰਾਨ ਉਸ ਦੀ ਚੁੰਨੀ ਚੱਕੀ 'ਚ ਆ ਗਈ। ਚੁੰਨੀ ਫਸਣ ਤੋਂ ਬਾਅਦ ਉਸ ਦੇ ਸਿਰ 'ਚ ਗੰਭੀਰ ਸੱਟਾਂ ਆਉਣ ਅਤੇ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ।

ਚੱਕੀ ਦੇ ਮਾਲਕ ਨੇ ਜਦੋਂ ਤੱਕ ਚੱਕੀ ਨੂੰ ਬੰਦ ਕੀਤਾ, ਉਦੋਂ ਤੱਕ ਨਿਸ਼ਾ ਦੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੂੰ ਇਸ ਘਟਨਾ ਨਾਲ ਡੂੰਘਾ ਸਦਮਾ ਲੱਗਾ ਹੈ। ਸਥਾਨਕ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭਵਿੱਖ 'ਚ ਅਜਿਹੇ ਹਾਦਸੇ ਨਾ ਹੋਣ, ਇਸ ਲਈ ਚੱਕੀ ਮਾਲਕਾਂ ਨੂੰ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News