ਦਿੱਲੀ 'ਚ ਬੰਦ ਹੋਈ ਮੈਟਰੋ, ਸਟੇਸ਼ਨ 'ਤੇ ਮਚੀ ਹਫੜਾ-ਦਫੜੀ (ਵੀਡੀਓ)
Monday, Jun 06, 2022 - 09:49 PM (IST)
ਨਵੀਂ ਦਿੱਲੀ : ਤਕਨੀਕੀ ਖਰਾਬੀ ਕਾਰਨ ਸੋਮਵਾਰ ਸ਼ਾਮ ਤੋਂ ਦਿੱਲੀ ਮੈਟਰੋ ਦੀ ਬਲਿਊ ਲਾਈਨ 'ਤੇ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁਣ ਤਕਨੀਕੀ ਖਾਮੀ ਨੂੰ ਠੀਕ ਕਰ ਲਿਆ ਗਿਆ ਹੈ। ਰੇਲ ਗੱਡੀਆਂ ਹੁਣ ਆਮ ਰਫ਼ਤਾਰ ਨਾਲ ਚੱਲ ਰਹੀਆਂ ਹਨ। ਬਲਿਊ ਲਾਈਨ ਦਿੱਲੀ ਦੇ ਸੈਕਟਰ 21 ਤੋਂ ਨੋਇਡਾ ਇਲੈਕਟ੍ਰਾਨਿਕ ਸਿਟੀ ਤੱਕ ਚੱਲਦੀ ਹੈ। ਇਸ ਵਿੱਚ ਯਮੁਨਾ ਬੈਂਕ ਤੋਂ ਇਕ ਲਾਈਨ ਵੈਸ਼ਾਲੀ ਤੱਕ ਵੀ ਜਾਂਦੀ ਹੈ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਮੈਟਰੋ ਸੇਵਾਵਾਂ 'ਚ ਵਿਘਨ ਪੈਣ ਕਾਰਨ ਨੋਇਡਾ ਦੇ ਵੱਖ-ਵੱਖ ਸਟੇਸ਼ਨਾਂ ਦੇ ਬਾਹਰ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਬਲਿਊ ਲਾਈਨ 'ਤੇ ਸੇਵਾ 'ਚ ਵਿਘਨ ਯਮੁਨਾ ਬੈਂਕ ਸਟੇਸ਼ਨ 'ਤੇ ਓਵਰਹੈੱਡ ਉਪਕਰਨ (OHE) 'ਚ ਤਕਨੀਕੀ ਖਰਾਬੀ ਕਾਰਨ ਆਇਆ। ਰੇਲ ਗੱਡੀਆਂ ਆਮ ਨਾਲੋਂ ਘੱਟ ਰਫ਼ਤਾਰ ਨਾਲ ਚੱਲ ਰਹੀਆਂ ਸਨ। ਤਕਨੀਕੀ ਖ਼ਰਾਬੀ ਨੂੰ ਦੂਰ ਕਰ ਲਿਆ ਗਿਆ ਹੈ।