10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਸ਼ੀਟਾਂ ਦੀ ਜਾਂਚ ਘਰਾਂ ''ਚ ਕਰਨਗੇ ਅਧਿਆਪਕ

05/10/2020 12:19:38 AM

ਨਵੀਂ ਦਿੱਲੀ, (ਪ.ਸ.)— ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਸ਼ਨੀਵਾਰ ਨੂੰ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਸ਼ੀਟਾਂ ਦੀ ਜਾਂਚ ਅਧਿਆਪਕਾਂ ਵਲੋਂ ਆਪਣੇ ਘਰਾਂ 'ਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਹੋ ਚੁੱਕੀਆਂ ਪ੍ਰੀਖਿਆਵਾਂ ਦੀ 1.5 ਕਰੋੜ ਉੱਤਰ ਸ਼ੀਟਾਂ ਅਧਿਆਪਕਾਂ ਨੂੰ ਦਿੱਤੀਆਂ ਜਾਣਗੀਆਂ। 3000 ਸਕੂਲਾਂ ਤੋਂ ਇਹ ਉੱਤਰ ਸ਼ੀਟਾਂ ਅਧਿਆਪਕਾਂ ਨੂੰ ਵੰਡੀਆਂ ਜਾਣਗੀਆਂ ਅਤੇ ਕੱਲ ਤੋਂ ਉੱਤਰ ਸ਼ੀਟਾਂ ਦੀ ਜਾਂਚ ਸ਼ੁਰੂ ਹੋ ਜਾਵੇਗੀ। ਇਹ ਪ੍ਰਕਿਰਿਆ 50 ਦਿਨਾਂ 'ਚ ਪੂਰੀ ਹੋ ਜਾਵੇਗੀ। ਬੋਰਡ ਦੀਆਂ ਬਕਾਇਆ ਪ੍ਰੀਖਿਆਵਾਂ 1 ਤੋਂ 15 ਜੁਲਾਈ ਦੇ ਵਿਚ ਹੋਣਗੀਆਂ।


KamalJeet Singh

Content Editor

Related News