ਟੀਚਰਾਂ ਦਾ ਕਾਰਨਾਮਾ, ਕਮਰੇ ''ਚ ਬੰਦ ਕਰ ਕੇ ਕੁੱਟੇ 13 ਵਿਦਿਆਰਥੀ

Wednesday, Jan 29, 2025 - 04:48 PM (IST)

ਟੀਚਰਾਂ ਦਾ ਕਾਰਨਾਮਾ, ਕਮਰੇ ''ਚ ਬੰਦ ਕਰ ਕੇ ਕੁੱਟੇ 13 ਵਿਦਿਆਰਥੀ

ਚਰਖੀ ਦਾਦਰੀ- ਹਰਿਆਣਾ ਦੇ ਚਰਖੀ ਦਾਦਰੀ 'ਚ ਬੁੱਧਵਾਰ ਸਵੇਰੇ ਲੋਕਾਂ ਨੇ ਮੰਦੌਲਾ ਪਿੰਡ ਸਥਿਤ ਯਦੁਵੰਸ਼ੀ ਸਿੱਖਿਆ ਨਿਕੇਤਨ ਸਕੂਲ ਦੇ ਗੇਟ 'ਤੇ ਤਾਲਾ ਲਗਾ ਦਿੱਤਾ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ 26 ਜਨਵਰੀ ਨੂੰ ਸਕੂਲ ਸਟਾਫ ਨੇ 13 ਬੱਚਿਆਂ ਨੂੰ ਕਮਰੇ 'ਚ ਬੰਦ ਕਰ ਕੇ ਬੁਰੀ ਤਰ੍ਹਾਂ ਕੁੱਟਿਆ ਹੈ। ਸਕੂਲ 'ਚ ਪਹੁੰਚ ਮਾਪਿਆਂ ਨੇ ਦੋਸ਼ ਲਗਾਇਆ ਕਿ 26 ਜਨਵਰੀ ਨੂੰ ਮਹੇਂਦਰਗੜ੍ਹ ਦੇ ਸਤਨਾਲੀ ਸਥਿਤ ਸਕੂਲ ਦੀ ਬਰਾਂਚ 'ਚ ਸਾਲਾਨਾ ਉਤਸਵ ਅਤੇ ਗਣਤੰਤਰ ਦਿਵਸ ਪ੍ਰੋਗਰਾਮ 'ਚ ਮੰਦੌਲਾ ਸਕੂਲ ਤੋਂ ਸਟਾਫ਼ ਅਤੇ ਵਿਦਿਆਰਥੀ ਗਏ ਸਨ। ਜਿੱਥੇ ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ 'ਤੇ ਸੀਸੀਟੀਵੀ ਕੈਮਰੇ ਤੋੜਨ ਅਤੇ ਚੋਰੀ ਦੇ ਦੋਸ਼ ਲਗਾਉਂਦੇ ਹੋਏ 12 ਤੋਂ 13 ਬੱਚਿਆਂ ਨੂੰ ਕਮਰੇ 'ਚ ਬੰਦ ਕਰ ਕੇ ਬੁਰੀ ਤਰ੍ਹਾਂ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬੱਚਿਆਂ ਨੇ ਘਰ ਆ ਕੇ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਲੋਕਾਂ ਨੇ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਭੜਕੇ ਹੋਏ ਲੋਕਾਂ ਨੇ ਬੁੱਧਵਾਰ ਨੂੰ ਬੱਚਿਆਂ ਦੀ ਛੁੱਟੀ ਕਰਵਾ ਕੇ ਸਕੂਲ ਦੇ ਗੇਟ 'ਤੇ ਤਾਲਾ ਲਗਾ ਦਿੱਤਾ। 

PunjabKesari

ਮਾਪਿਆ ਨੇ ਦੋਸ਼ ਲਗਾਇਆ ਕਿ ਬੱਚਿਆਂ ਦੀਆਂ ਝੂਠੀਆਂ ਵੀਡੀਓ ਬਣਾਈਆਂ ਅਤੇ ਫੋਟੋਆਂ ਵੀ ਖਿੱਚ ਕੇ ਧਮਕੀ ਦਿੱਤੀ ਗਈ ਹੈ। ਬਾਅਦ 'ਚ ਮੌਕੇ 'ਤੇ ਪਹੁੰਚੇ ਸਕੂਲ ਚੇਅਰਮੈਨ ਅਤੇ ਸਾਬਕਾ ਵਿਧਾਇਕ ਰਾਵ ਬਹਾਦਰ ਸਿੰਘ ਨੇ ਪਿੰਡ ਵਾਸੀਆਂ ਅੱਗੇ ਗਲਤੀ ਮੰਨੀ ਅਤੇ ਭਵਿੱਖ 'ਚ ਅਜਿਹਾ ਨਹੀਂ ਕਰਨ ਦੀ ਗੱਲ ਕਹੀ। ਦੱਸਣਯੋਗ ਹੈ ਕਿ ਸਕੂਲ ਦੇ ਚੇਅਰਮੈਨ ਰਾਵ ਬਹਾਦਰ ਨਾਂਗਲ ਚੌਧਰੀ ਤੋਂ ਸਾਬਕਾ ਵਿਧਾਇਕ ਹਨ। ਉਨ੍ਹਾਂ ਨੇ 2024 'ਚ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਸੀਟ ਤੋਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਟਿਕਟ 'ਤੇ ਚੋਣ ਲੜੀ ਸੀ। ਸਕੂਲ ਦੇ ਡੀਨ ਨੌਰੰਗ ਲਾਲ ਨੇ ਦੱਸਿਆ ਕਿ ਫੰਕਸ਼ਨ 'ਚ ਕੁਝ ਵਿਦਿਆਰਥੀਆਂ ਨੇ ਅਨੁਸ਼ਾਸਨਹੀਣਤਾ ਕੀਤੀ ਸੀ। ਸਟਾਫ਼ ਨੇ ਉਨ੍ਹਾਂ ਨਾਲ ਥੋੜ੍ਹੀ ਕੁੱਟਮਾਰ ਕੀਤੀ ਸੀ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਬਾਹਰੋਂ ਵੀ ਸਟਾਫ਼ ਸੀ ਪਰ ਬਾਹਰ ਦਾ ਕੋਈ ਵਿਅਕਤੀ ਨਹੀਂ ਸੀ। ਬੱਚੇ ਅਨੁਸ਼ਾਸਨ 'ਚ ਰਹਿਣ, ਇਸ ਲਈ ਉਨ੍ਹਾਂ ਨੂੰ ਕਈ ਵਾਰ ਝਿੜਕਣਾ ਪੈਂਦਾ ਹੈ। ਅਸੀਂ ਮੰਨਦੇ ਹਾਂ ਕਿ ਇਹ ਧਮਕਾਉਣਾ ਨਹੀਂ ਸੀ, ਕੁੱਟਮਾਰ ਹੋਈ ਹੈ। ਸਾਡੇ ਤੋਂ ਗਲਤੀ ਹੋਈ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਮੈਂ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗਦਾ ਹਾਂ। ਭਵਿੱਖ 'ਚ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News