ਛੁੱਟੀਆਂ ਹੀ ਛੁੱਟੀਆਂ! 11 ਦਿਨ ਬੰਦ ਰਹਿਣਗੇ ਸਕੂਲ, ਚੈਕ ਕਰੋ ਸੂਬਿਆਂ ਦੀ ਸੂਚੀ

Monday, Nov 02, 2026 - 09:17 AM (IST)

ਛੁੱਟੀਆਂ ਹੀ ਛੁੱਟੀਆਂ! 11 ਦਿਨ ਬੰਦ ਰਹਿਣਗੇ ਸਕੂਲ, ਚੈਕ ਕਰੋ ਸੂਬਿਆਂ ਦੀ ਸੂਚੀ

ਨੈਸ਼ਨਲ ਡੈਸਕ : ਅਕਤੂਬਰ ਦਾ ਮਹੀਨਾ ਖ਼ਤਮ ਹੋਣ ਮਗਰੋਂ ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਧਨਤੇਰਸ, ਦੀਵਾਲੀ, ਵਿਸ਼ਵਕਰਮਾ ਦਿਵਸ, ਭਾਈ ਦੂਜ, ਛੱਠ ਪੂਜਾ ਅਤੇ ਸ੍ਰੀ ਗੁਰੂ ਨਾਨਕ ਜਯੰਤੀ ਵਰਗੇ ਤਿਉਹਾਰ ਆ ਰਹੇ ਹਨ, ਜਿਸ ਕਾਰਨ ਪੰਜਾਬ ਸਣੇ ਦੇਸ਼ ਦੇ ਕਈ ਰਾਜਾਂ ਵਿੱਚ ਸਕੂਲ-ਕਾਲਜ, ਦਫ਼ਤਰ ਅਤੇ ਹੋਰ ਅਦਾਰੇ ਬੰਦ ਰਹਿ ਸਕਦੇ ਹਨ। ਤਿਉਹਾਰਾਂ ਅਤੇ ਐਤਵਾਰ ਨੂੰ ਮਿਲਾ ਕੇ ਕੁੱਲ 10 ਤੋਂ 11 ਦਿਨ ਤੱਕ ਸਕੂਲ, ਕਾਲਜ, ਦਫ਼ਤਰ ਆਦਿ ਬੰਦ ਹੋ ਸਕਦੇ ਹਨ। ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿਦਿਆਰਥੀਆਂ ਨੂੰ ਲਗਾਤਾਰ ਕਈ ਛੁੱਟੀਆਂ ਮਿਲ ਸਕਦੀਆਂ ਹਨ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਦਿੱਲੀ ਵਿੱਚ ਵੀ ਕੁਝ ਤਿਉਹਾਰਾਂ ਲਈ ਸਕੂਲ ਬੰਦ ਹੋ ਸਕਦੇ ਹਨ। 

ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ

ਚੈੱਕ ਕਰੋ ਨਵੰਬਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ

1 ਨਵੰਬਰ, 2026 ਨੂੰ ਐਤਵਾਰ
1 ਨਵੰਬਰ, 2026 (ਐਤਵਾਰ): ਹਰਿਆਣਾ ਵਿੱਚ ਹਰਿਆਣਾ ਦਿਵਸ ਦੀ ਛੁੱਟੀ ਰਹੇਗੀ।
8 ਨਵੰਬਰ, 2026 (ਐਤਵਾਰ): ਦੀਵਾਲੀ
9 ਨਵੰਬਰ, 2026 (ਸੋਮਵਾਰ): ਵਿਸ਼ਵਕਰਮਾ ਦਿਵਸ
9 ਨਵੰਬਰ, 2026 (ਸੋਮਵਾਰ): ਗੋਵਰਧਨ ਪੂਜਾ (ਕਈ ਰਾਜਾਂ ਵਿੱਚ)
11 ਨਵੰਬਰ, 2026 (ਬੁੱਧਵਾਰ): ਭਾਈ ਦੂਜ (ਕਈ ਰਾਜਾਂ ਵਿੱਚ)
14 ਨਵੰਬਰ, 2026 (ਸ਼ਨੀਵਾਰ): ਬਾਲ ਦਿਵਸ
14 ਨਵੰਬਰ, 2026 (ਸ਼ਨੀਵਾਰ): ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ
15 ਨਵੰਬਰ, 2026 (ਐਤਵਾਰ): ਛੱਠ ਪੂਜਾ (ਕਈ ਰਾਜਾਂ ਵਿੱਚ)
15 ਨਵੰਬਰ, 2026 (ਐਤਵਾਰ): ਝਾਰਖੰਡ ਸਥਾਪਨਾ ਦਿਵਸ 
16 ਨਵੰਬਰ, 2026 (ਸੋਮਵਾਰ): ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
16 ਨਵੰਬਰ, 2026 (ਸੋਮਵਾਰ): ਵੀਰਾਂਗਨਾ ਉਦਾ ਦੇਵੀ ਸ਼ਹੀਦੀ ਦਿਵਸ (ਉੱਤਰ ਪ੍ਰਦੇਸ਼ ਵਿੱਚ)
22 ਨਵੰਬਰ, 2026: ਐਤਵਾਰ ਦੀ ਛੁੱਟੀ
24 ਨਵੰਬਰ, 2026 (ਮੰਗਲਵਾਰ): ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ / ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ
29 ਨਵੰਬਰ, 2026: ਐਤਵਾਰ ਦੀ ਛੁੱਟੀ

ਇਹ ਵੀ ਪੜ੍ਹੋ: ਵੱਡੀ ਖ਼ਬਰ : ਅੰਮ੍ਰਿਤਸਰ ਨੌਰਥ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਅਸਤੀਫਾ

ਦੱਸ ਦੇਈਏ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਨਵੰਬਰ ਵਿੱਚ ਆ ਰਿਹਾ ਹੈ। ਇਸ ਮੌਕੇ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿਚ ਛੁੱਟੀ ਹੁੰਦੀ ਹੈ। ਇਸ ਮੌਕੇ ਸਾਰੇ ਸਕੂਲ-ਕਾਲਜ ਅਤੇ ਦਫ਼ਤਰ ਬੰਦ ਹੁੰਦੇ ਹਨ। ਇਸ ਸਾਲ ਗੁਰੂ ਨਾਨਕ ਜਯੰਤੀ 24 ਨਵੰਬਰ, 2026 ਨੂੰ ਹੈ। ਇਸ ਦਿਨ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਸਕੂਲ ਬੰਦ ਹੋ ਸਕਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ 8 ਨਵੰਬਰ ਤੋਂ 11 ਨਵੰਬਰ, 2026 ਤੱਕ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਬਾਲ-ਦਿਵਸ ਅਤੇ ਐਤਵਾਰ ਵੀ ਹੈ, ਜਿਸ ਕਾਰਨ ਛੁੱਟੀਆਂ ਵੱਧ ਵੀ ਸਕਦੀਆਂ ਹਨ ਪਰ ਇਸ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News