ਡੇਰੇ ''ਚ ਇਕੱਲੀ ਵੇਖ ਸਾਧਵੀ ''ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ''ਚ ਹਸਪਤਾਲ ''ਚ ਦਾਖ਼ਲ

Friday, Oct 30, 2026 - 05:30 PM (IST)

ਡੇਰੇ ''ਚ ਇਕੱਲੀ ਵੇਖ ਸਾਧਵੀ ''ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ''ਚ ਹਸਪਤਾਲ ''ਚ ਦਾਖ਼ਲ

ਜੀਂਦ (ਏਜੰਸੀ)- ਹਰਿਆਣਾ ਦੇ ਜੀਂਦ 'ਚ ਨਾਥ ਸੰਪਰਦਾ ਦੇ ਡੇਰੇ 'ਚ ਸ਼ੁੱਕਰਵਾਰ ਸਵੇਰੇ ਸਾਧਵੀ ਰਾਜਦਾਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਘਟਨਾ ਦੇ ਸਮੇਂ ਸਾਧਵੀ ਡੇਰੇ 'ਚ ਇਕੱਲੀ ਸੀ। ਸਵੇਰੇ ਕਰੀਬ 8 ਵਜੇ ਡੇਰੇ ਦੇ ਨਿਰਮਾਣ ਕੰਮ ਲਈ ਪਹੁੰਚੇ ਮਿਸਤਰੀਆਂ ਨੇ ਸਾਧਵੀ ਨੂੰ ਕੰਪਲੈਕਸ 'ਚ ਖੂਨ ਨਾਲ ਲੱਥਪੱਥ ਹਾਲਤ 'ਚ ਵੇਖਿਆ।

ਉਨ੍ਹਾਂ ਨੇ ਤੁਰੰਤ ਨੇੜੇ-ਤੇੜੇ ਦੇ ਲੋਕਾਂ ਨੂੰ ਸੂਚਨਾ ਦਿੱਤੀ ਅਤੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਨਰਵਾਨਾ ਦੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਸ਼ੁਰੂਆਤੀ ਇਲਾਜ ਤੋਂ ਬਾਅਦ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ। ਪੁਲਸ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ 'ਚ ਜੁਟੀ ਹੈ।

ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਿੰਡ 'ਚ ਪ੍ਰਾਚੀਨ ਕਾਲੀ ਮਾਤਾ ਮੰਦਰ ਕੋਲ ਨਾਥ ਸੰਪਰਦਾ ਦਾ ਆਸ਼ਰਮ ਅਤੇ ਗਊਸ਼ਾਲਾ ਸਥਿਤ ਹੈ। ਡੇਰੇ ਦਾ ਸੰਚਾਲਨ ਗੁਰੂ ਰਾਜਨਾਥ ਕਰਦੀ ਸੀ। ਆਸ਼ਰਮ 'ਚ ਕਰੀਬ 17 ਚੇਲੇ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੀ ਚੇਲੀ ਬਾਲ ਯੋਗੀ ਸਾਧਵੀ ਕੰਚਨ ਨਾਥ ਵੀ ਹਸਪਤਾਲ ਪਹੁੰਚੀ ਅਤੇ ਆਪਣੀ ਗੁਰੂ ਦਾ ਹਾਲ ਜਾਣਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News