ਸਕੂਲ ''ਚ ਜਵਾਕੜੀ ਨਾਲ ਕੁੱਟਮਾਰ ਕਰਨ ਵਾਲੇ ਮੁੰਡੇ ਨੂੰ ਮਿਲੀ ਜ਼ਮਾਨਤ ! ਮਾਪਿਆਂ ਨੇ ਫ਼ੋਨ ਨਾ ਦੇਣ ਦਾ ਦਿੱਤਾ ਭਰੋਸਾ

Thursday, Nov 05, 2026 - 12:40 PM (IST)

ਸਕੂਲ ''ਚ ਜਵਾਕੜੀ ਨਾਲ ਕੁੱਟਮਾਰ ਕਰਨ ਵਾਲੇ ਮੁੰਡੇ ਨੂੰ ਮਿਲੀ ਜ਼ਮਾਨਤ ! ਮਾਪਿਆਂ ਨੇ ਫ਼ੋਨ ਨਾ ਦੇਣ ਦਾ ਦਿੱਤਾ ਭਰੋਸਾ

ਨੈਸ਼ਨਲ ਡੈਸਕ- ਪੰਚਕੂਲਾ ਦੇ ਇਕ ਸਕੂਲ 'ਚ ਇਕ 8 ਸਾਲ ਦੇ ਤੀਜੀ ਜਮਾਤ 'ਚ ਪੜ੍ਹਦੇ ਬੱਚੇ ਵੱਲੋਂ ਇਕ 6 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ 'ਚ ਜੁਵੇਨਾਈਲ ਜਸਟਿਸ ਬੋਰਡ ਨੇ ਕਾਰਵਾਈ ਦਾ ਸਾਹਮਣਾ ਕਰ ਰਹੇ 8 ਸਾਲਾ ਬੱਚੇ ਨੂੰ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਇਹ ਜ਼ਮਾਨਤ ਬੱਚੇ ਦੇ ਮਾਪਿਆਂ ਵੱਲੋਂ ਬੋਰਡ ਅੱਗੇ ਦਿੱਤੇ ਗਏ ਉਸ ਲਿਖਤੀ ਭਰੋਸੇ ਤੋਂ ਬਾਅਦ ਮਿਲੀ ਹੈ, ਜਿਸ 'ਚ ਉਨ੍ਹਾਂ ਨੇ ਬੱਚੇ ਨੂੰ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਦੇਣ ਅਤੇ ਉਸ ਦੀ ਕਾਉਂਸਲਿੰਗ ਕਰਵਾਉਣ ਦਾ ਵਾਅਦਾ ਕੀਤਾ ਹੈ।

ਬੱਚੇ ਦੇ ਪਿਤਾ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ 'ਚ ਮਾਪਿਆਂ ਨੇ ਬੱਚੇ ਦੀ ਪੂਰੀ ਦੇਖਭਾਲ, ਸਿੱਖਿਆ, ਉਸ ਦਾ ਨੈਤਿਕ ਮਾਰਗਦਰਸ਼ਨ ਅਤੇ ਉਸ ਦੀ ਸਰੀਰਕ ਤੇ ਮਾਨਸਿਕ ਭਲਾਈ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਬੋਰਡ ਨੂੰ ਯਕੀਨ ਦਿਵਾਇਆ ਕਿ ਬੱਚੇ ਨੂੰ ਲੋੜੀਂਦੀ ਕਾਉਂਸਲਿੰਗ, ਵਿਵਹਾਰਕ ਮਾਰਗਦਰਸ਼ਨ ਅਤੇ ਜ਼ਰੂਰੀ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ- Breaking News ; 'ਅਗਨੀਵੀਰਾਂ' ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਜੁਵੇਨਾਈਲ ਜਸਟਿਸ ਐਕਟ, 2015 ਦੀ ਧਾਰਾ 74 ਤਹਿਤ ਦਾਇਰ ਇੱਕ ਵੱਖਰੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਬੋਰਡ ਨੇ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ ਸੋਸ਼ਲ ਮੀਡੀਆ ਅਤੇ ਪਬਲਿਕ ਪਲੇਟਫਾਰਮਜ਼ ਤੋਂ ਕੁੱਟਮਾਰ ਨਾਲ ਸਬੰਧਤ ਵੀਡੀਓਜ਼ ਅਤੇ ਤਸਵੀਰਾਂ ਹਟਾਉਣ ਦੇ ਹੁਕਮ ਦਿੱਤੇ ਹਨ। ਪਿਤਾ ਨੇ ਦਲੀਲ ਦਿੱਤੀ ਸੀ ਕਿ ਅਜਿਹੇ ਕੰਟੈਂਟ ਨਾਲ ਬੱਚੇ ਦੀ ਪਛਾਣ ਉਜਾਗਰ ਹੋ ਸਕਦੀ ਹੈ, ਜਿਸ ਨਾਲ ਉਸ ਨੂੰ ਅਪਮਾਨ ਅਤੇ ਬੁਲੀਂਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੰਬਾਲਾ ਦੇ ਆਬਜ਼ਰਵੇਸ਼ਨ ਹੋਮ 'ਚ ਰੱਖੇ ਗਏ ਇਸ ਬੱਚੇ ਦੀ ਪੜ੍ਹਾਈ 'ਚ ਕੋਈ ਵਿਘਨ ਨਾ ਪੈਣ ਦੇਣ ਦੇ ਹੁਕਮ ਦਿੱਤੇ ਗਏ ਹਨ। GMCH-32 ਵੱਲੋਂ ਬੱਚੇ ਦੇ ਵਿਵਹਾਰ 'ਚ ਕੁਝ ਐਬਨਾਰਮਲਟੀਜ਼ (ਜੋ ਚੀਜ਼ਾਂ ਆਮ ਤੌਰ 'ਤੇ ਨਹੀਂ ਹੁਦੀਆਂ) ਦੇਖੇ ਜਾਣ ਤੋਂ ਬਾਅਦ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਬੋਰਡ ਨੇ ਉਸ ਦਾ ਯੋਗ ਡਾਕਟਰੀ ਇਲਾਜ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਬੱਚੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 117(2) (ਗੰਭੀਰ ਸੱਟ ਪਹੁੰਚਾਉਣਾ) ਅਤੇ 127(2) (ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾਉਣਾ) ਤਹਿਤ ਸੈਕਟਰ 20 ਪੁਲਸ ਸਟੇਸ਼ਨ 'ਚ ਡੇਲੀ ਡਾਇਰੀ ਰਿਪੋਰਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਕਾਂਗਰਸ ਨੇ 200 ਤੋਂ ਵੱਧ ਪਾਰਟੀ ਅਹੁਦੇਦਾਰਾਂ ਨੂੰ ਕੀਤਾ ਸਸਪੈਂਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News