ਆਪਸੀ ਵਿਵਾਦ ਨੂੰ ਲੈ ਕੇ ਟੀਚਰ ਨੇ ਧੀ ਅਤੇ ਖ਼ੁਦ ਨੂੰ ਮਾਰੀ ਗੋਲੀ, ਦੋਹਾਂ ਦੀ ਮੌਤ
Sunday, Mar 26, 2023 - 05:51 PM (IST)

ਕਾਸਗੰਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ 'ਚ ਇਕ ਸਰਕਾਰੀ ਸਕੂਲ 'ਚ ਤਾਇਨਾਤ ਅਧਿਆਪਕ ਨੇ ਐਤਵਾਰ ਨੂੰ ਆਪਸੀ ਵਿਵਾਦ 'ਚ ਲਾਇਸੈਂਸੀ ਰਾਈਫ਼ਲ ਨਾਲ ਗੋਲੀ ਮਾਰ ਕੇ ਆਪਣੀ ਧੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਸਦਰ ਕੋਤਵਾਲੀ ਖੇਤਰ ਦੇ ਰਿਹਾਇਸ਼ ਵਿਕਾਸ ਕਾਲੋਨੀ ਵਾਸੀ ਅਤੇ ਨਗਰੀਆ ਕਸਬੇ 'ਚ ਸਥਿਤ ਜੋਸ਼ੇਰਵਾਨੀ ਕਾਲਜ 'ਚ ਲੈਕਚਰਰ ਦੇ ਅਹੁਦੇ 'ਤੇ ਤਾਇਨਾਤ ਨਰੇਂਦਰ ਸਿੰਘ ਯਾਦਵ ਦਾ ਐਤਵਾਰ ਦੁਪਹਿਰ ਆਪਣੀ ਧੀ ਜੂਹੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਇਹ ਵੀ ਪੜ੍ਹੋ : ਸ਼ਰਾਬ ਲਈ ਪੈਸੇ ਨਹੀਂ ਦਿੱਤੇ ਤਾਂ ਪਿਤਾ ਨੇ ਧੀ ਦਾ ਕਰਵਾਇਆ ਕਤਲ, ਕੁੜੀ ਦਾ ਮਈ 'ਚ ਹੋਣ ਵਾਲਾ ਸੀ ਵਿਆਹ
ਇਸ ਦੌਰਾਨ ਗੁੱਸੇ 'ਚ ਯਾਦਵ ਨੇ ਆਪਣੀ ਲਾਇਸੈਂਸੀ ਰਾਈਫ਼ਲ ਨਾਲ ਜੂਹੀ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ 'ਚ ਖ਼ੁਦ ਨੂੰ ਵੀ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਨੇੜੇ-ਤੇੜੇ ਮੌਜੂਦ ਲੋਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਰ ਪਹੁੰਚੇ ਤਾਂ ਯਾਦਵ ਅਤੇ ਜੂਹੀ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਏ ਮਿਲੇ। ਦੋਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਸ ਸੁਪਰਡੈਂਟ ਸੌਰਭ ਦੀਕਸ਼ਤ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਸ ਨੇ ਦੋਵੇਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਜੂਹੀ ਵੀ ਨਗਰੀਆ ਖੇਤਰ 'ਚ ਹੀ ਸਥਿਤ ਇਕ ਪ੍ਰਾਇਮਰੀ ਸਕੂਲ 'ਚ ਅਧਿਆਪਕਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ