ਟੀਚਰ ਨੇ ਵਿਦਿਆਰਥੀਆਂ ਨੂੰ ਕਿਹਾ, ''ਸੀ.ਏ.ਏ. ਸਵੀਕਾਰ ਨਹੀਂ ਤਾਂ ਚਲੇ ਜਾਓ ਪਾਕਿ''

Saturday, Jan 18, 2020 - 01:45 AM (IST)

ਟੀਚਰ ਨੇ ਵਿਦਿਆਰਥੀਆਂ ਨੂੰ ਕਿਹਾ, ''ਸੀ.ਏ.ਏ. ਸਵੀਕਾਰ ਨਹੀਂ ਤਾਂ ਚਲੇ ਜਾਓ ਪਾਕਿ''

ਤ੍ਰਿਸ਼ੂਰ — ਸੋਧੇ ਨਾਗਰਿਕਤਾ ਕਾਨੂੰਨ ਖਿਲਾਉ ਦੇਸ਼ਭਰ 'ਚ ਜਾਰੀ ਵਿਰੋਧ ਪ੍ਰਦਰਸ਼ਨ ਵਿਚਾਲੇ ਕੇਰਲ 'ਚ ਇਕ ਅਧਿਆਪਕ 'ਤੇ ਗੰਭੀਰ ਦੋਸ਼ ਲੱਗਾ ਹੈ। ਇਸ ਸਰਕਾਰੀ ਗਰਲਸ ਸਕੂਲ ਦੇ ਅਧਿਆਪਕ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਸੋਧੇ ਕਾਨੂੰਨ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਤਾਂ ਉਹ ਪਾਕਿਸਤਾਨ ਚਲੇ ਜਾਣ। ਇਸ ਮਾਮਲੇ 'ਚ ਸ਼ਿਕਾਇਤ ਆਉਣ 'ਤੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਮਾਮਲਾ ਕੇਰਲ ਦੇ ਕੋਡੁੰਗੱਲੂਰ ਸਥਿਤ ਇਕ ਸਰਕਾਰੀ ਗਰਲਜ਼ ਸਕੂਲ ਦਾ ਹੈ, ਜਿਥੇ ਸਿੱਖਿਅਕ 'ਤੇ ਸੀ.ਏ.ਏ. ਦਾ ਵਿਰੋਧ ਕਰਨ ਵਾਲੇ ਸਟੂਡੈਂਟ ਨੂੰ ਧਮਕੀ ਦੇਣ ਦਾ ਦੋਸ਼ ਹੈ। ਇਸ ਸਬੰਧ 'ਚ ਇਕ ਵਿਦਿਆਰਥੀ ਦੇ ਪਿਤਾ ਨੇ ਸ਼ਿਕਾਇਤ ਕੀਤੀ, ਜਿਸ 'ਤੇ ਕਾਰਵਾਈ ਹੋਈ ਅਤੇ ਸਿੱਖਿਆ ਵਿਭਾਗ ਦੇ ਜਨਰਲ ਡਾਇਰੈਕਟਰ ਵੱਲੋਂ ਘਟਨਾ ਦੀ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਦੋਸ਼ੀ ਸਿੱਖਿਅਕ ਹਿੰਦੀ ਦੇ ਦੱਸੇ ਜਾ ਰਹੇ ਹਨ।
ਵਿਦਿਆਰਥੀ ਦੇ ਪਿਤਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਟੀਚਰ ਖਿਲਾਫ ਸ਼ਿਕਾਇਤ ਕੀਤੀ ਸੀ, ਜਿਸ 'ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ। ਉਨ੍ਹਾਂ ਨੂੰ ਇਸ ਮਾਮਲੇ 'ਚ ਜਾਂਚ ਪੂਰੀ ਹੋਣ ਤਕ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਜਮਾਤ 'ਚ ਪੜ੍ਹਨ ਦੌਰਾਨ ਵਿਦਿਆਰਥੀਆਂ  ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਹ ਸੋਧੇ ਕਾਨੂੰਨ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।


author

Inder Prajapati

Content Editor

Related News