ਸਿਰਫ਼ 5 ਰੁਪਏ ਦੇ ਵਿਵਾਦ ''ਚ ਕੀਤਾ ਹਮਲਾ, ਆਟਾ ਚੱਕੀ ਵਾਲੇ ਨੇ ਦੰਦ ਨਾਲ ਵੱਢ ਦਿੱਤਾ ਗਾਹਕ ਦਾ ਕੰਨ

Saturday, Jun 20, 2026 - 02:39 PM (IST)

ਸਿਰਫ਼ 5 ਰੁਪਏ ਦੇ ਵਿਵਾਦ ''ਚ ਕੀਤਾ ਹਮਲਾ, ਆਟਾ ਚੱਕੀ ਵਾਲੇ ਨੇ ਦੰਦ ਨਾਲ ਵੱਢ ਦਿੱਤਾ ਗਾਹਕ ਦਾ ਕੰਨ

ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਮੇਹਗਾਂਵ ਥਾਣਾ ਖੇਤਰ 'ਚ 5 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ 'ਚ ਮਿੱਲ ਮਾਲਕ ਨੇ ਇਕ ਗਾਹਕ ਦਾ ਕੰਨ ਵੱਢ ਦਿੱਤਾ। ਇਹ ਘਟਨਾ ਸ਼ੁੱਕਰਵਾਰ ਸ਼ਾਮ ਖੈਰੀਆਤੋਰ ਮੋਡ ਸਥਿਤ ਚੱਕੀ (ਮਿੱਲ) 'ਤੇ ਪਿਸਾਈ ਦੇ ਪੈਸਿਆਂ ਨੂੰ ਲੈ ਕੇ ਵਿਵਾਦ 'ਚ ਮਿੱਲ ਮਾਲਕ ਨੇ ਗਾਹਕ ਦਾ ਕੰਨ ਦੰਦਾਂ ਨਾਲ ਵੱਢ ਦਿੱਤਾ। ਹਮਲੇ 'ਚ ਗਾਹਕ ਮੌਰੋਲੀ ਪਿੰਡ ਵਾਸੀ ਧਨ ਸਿੰਘ ਭਦੌਰੀਆ ਦੇ ਕੰਨ ਦਾ ਇਕ ਹਿੱਸਾ ਵੱਖ ਹੋ ਗਿਆ। ਜ਼ਖ਼ਮੀ ਨੇ ਮੇਹਗਾਂਵ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਪੁਲਸ ਜਾਂਚ ਕਰ ਰਹੀ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਧਾਨ ਸਿੰਘ ਭਦੌਰੀਆ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਖੈਰੀਆਤੋਰ ਮੋਡ 'ਤੇ ਸਥਿਤ ਪੱਪੂ ਓਝਾ ਦੀ ਚੱਕੀ 'ਤੇ ਸਾਢੇ 37 ਕਿਲੋ ਕਣਕ ਪੀਸਣ ਲਈ ਦਿੱਤੀ ਸੀ। ਸ਼ੁੱਕਰਵਾਰ ਸ਼ਾਮ ਜਦੋਂ ਉਹ ਆਟਾ ਲੈਣ ਪਹੁੰਚਿਆ ਤਾਂ ਉਸ ਨੂੰ ਕਰੀਬ 36 ਕਿਲੋ ਆਟਾ ਵਾਪਸ ਦਿੱਤਾ ਗਿਆ। ਇਸੇ ਦੌਰਾਨ ਪਿਸਾਈ ਦੇ ਪੈਸਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਕਹਾਸੁਣੀ ਹੋ ਗਈ। ਸ਼ਿਕਾਇਤਕਰਤਾ ਅਨੁਸਾਰ, ਚੱਕੀ ਸੰਚਾਲਕ ਨੇ ਪਿਸਾਈ ਦੇ ਬਦਲੇ 45 ਰੁਪਏ ਮੰਗੇ ਸਨ, ਜਦੋਂ ਕਿ ਧਾਨ ਸਿੰਘ ਨੇ 40 ਰੁਪਏ ਦਿੱਤੇ। 5 ਰੁਪਏ ਨਾ ਦੇਣ ਨੂੰ ਲੈ ਕੇ ਚੱਕੀ ਮਾਲਕ ਅਤੇ ਗਾਹਕ ਵਿਚਾਲੇ ਤਿੱਖੀ ਬਹਿਸ ਹੋਈ।

ਵਿਵਾਦ ਹੱਥੋਪਾਈ ਤੱਕ ਪਹੁੰਚ ਗਿਆ ਅਤੇ ਗੁੱਸੇ 'ਚ ਸੰਚਾਲਕ ਨੇ ਗਾਹਕ ਧਾਨ ਸਿੰਘ ਦੇ ਕੰਨ ਨੂੰ ਦੰਦਾਂ ਨਾਲ ਵੱਢ ਦਿੱਤਾ। ਜ਼ਖ਼ਮੀ ਧਾਨ ਸਿੰਘ ਨੇ ਦੱਸਿਆ ਕਿ ਹਮਲੇ 'ਚ ਉਸ ਦੇ ਕੰਨ ਦੇ ਹੇਠਲਾ ਹਿੱਸਾ ਕੱਟ ਕੇ ਵੱਖ ਹੋ ਗਿਆ। ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਵਿਚ-ਬਚਾਅ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਪੀੜਤ ਖੂਨ ਨਾਲ ਲੱਥਪੱਥ ਹਾਲਤ 'ਚ ਥਾਣੇ ਪਹੁੰਚਿਆ ਅਤੇ ਦੋਸ਼ੀ ਸੰਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੇਹਗਾਂਵ ਥਾਣਾ ਪੁਲਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਪੁਲਸ ਦੋਵਾਂ ਪੱਖਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਮੇਹਗਾਂਵ ਥਾਣਾ ਇੰਚਾਰਜ ਮਹੇਸ਼ ਸ਼ਰਮਾ ਨੇ ਦੱਸਿਆ ਕਿ ਨੌਜਵਾਨ ਦਾ ਕੰਨ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਦੋਵਾਂ ਪੱਖਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News