ਕੈਨੇਡਾ ''ਚ ਰਹਿਣ ਲਈ ਢਿੱਲੀ ਕਰਨੀ ਪਵੇਗੀ ਜੇਬ, ਹਰ ਮਹੀਨੇ ਖਰਚਣੇ ਪੈਣਗੇ 3 ਲੱਖ ਰੁਪਏ !

Tuesday, Jun 23, 2026 - 11:39 AM (IST)

ਕੈਨੇਡਾ ''ਚ ਰਹਿਣ ਲਈ ਢਿੱਲੀ ਕਰਨੀ ਪਵੇਗੀ ਜੇਬ, ਹਰ ਮਹੀਨੇ ਖਰਚਣੇ ਪੈਣਗੇ 3 ਲੱਖ ਰੁਪਏ !

ਇੰਟਰਨੈਸ਼ਨਲ ਡੈਸਕ: ਕੈਨੇਡਾ ਜਾਣ ਅਤੇ ਉੱਥੇ ਰਹਿਣ ਦਾ ਸੁਪਨਾ ਦੇਖਣ ਵਾਲੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਲਈ ਉੱਥੋਂ ਦੇ ਖਰਚਿਆਂ ਨਾਲ ਜੁੜੀ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਵਿਕਸਿਤ ਦੇਸ਼ਾਂ ਵਿੱਚ ਕਮਾਈ ਦੇ ਨਾਲ-ਨਾਲ ਖਰਚਿਆਂ ਦਾ ਅਨੁਪਾਤ ਵੀ ਕਾਫੀ ਜ਼ਿਆਦਾ ਹੁੰਦਾ ਹੈ, ਜਿਸ ਦਾ ਖ਼ੁਲਾਸਾ ਟੋਰਾਂਟੋ ਦੇ ਇਕ ਨਿਵਾਸੀ ਵੱਲੋਂ ਸਾਂਝੇ ਕੀਤੇ ਗਏ ਆਪਣੇ ਮਹੀਨਾਵਾਰ ਖਰਚਿਆਂ ਦੇ ਵੇਰਵੇ  ਤੋਂ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਪੋਸਟ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਇਕ ਸਾਧਾਰਨ ਜ਼ਿੰਦਗੀ ਜਿਉਣ ਲਈ ਕਿੰਨੀ ਮੋਟੀ ਰਕਮ ਦੀ ਲੋੜ ਹੈ।

ਸਾਂਝੇ ਕੀਤੇ ਗਏ ਵੇਰਵਿਆਂ ਅਨੁਸਾਰ ਟੋਰਾਂਟੋ ਵਿੱਚ ਇਕ ਵਿਅਕਤੀ ਦਾ ਕੁੱਲ ਮਹੀਨਾਵਾਰ ਖਰਚਾ ਲਗਭਗ 4,300 ਕੈਨੇਡੀਅਨ ਡਾਲਰ (ਕਰੀਬ 2,87,458 ਰੁਪਏ) ਤੱਕ ਪਹੁੰਚ ਜਾਂਦਾ ਹੈ।ਇਸ ਵਿੱਚ ਸਭ ਤੋਂ ਵੱਡਾ ਹਿੱਸਾ ਘਰ ਦੇ ਕਿਰਾਏ ਦਾ ਹੈ, ਜੋ ਲਗਭਗ 2,500 ਕੈਨੇਡੀਅਨ ਡਾਲਰ (1,67,127 ਰੁਪਏ) ਪ੍ਰਤੀ ਮਹੀਨਾ ਦੱਸਿਆ ਗਿਆ ਹੈ। ਇਹ ਅੰਕੜਾ ਦੱਸਦਾ ਹੈ ਕਿ ਕੈਨੇਡਾ ਵਿੱਚ ਇਸ ਸਮੇਂ 'ਹਾਊਸਿੰਗ' ਇਕ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਕਿਰਾਏ ਤੋਂ ਇਲਾਵਾ ਹੋਰ ਜ਼ਰੂਰੀ ਚੀਜ਼ਾਂ 'ਤੇ ਹੋਣ ਵਾਲਾ ਮਹੀਨਾਵਾਰ ਖਰਚਾ ਕੁਝ ਇਸ ਤਰ੍ਹਾਂ ਹੈ

PunjabKesari

ਗ੍ਰੌਸਰੀ (ਰਾਸ਼ਨ): 650 ਕੈਨੇਡੀਅਨ ਡਾਲਰ  (ਲਗਭਗ 43,453 ਰੁਪਏ)

ਬਾਹਰ ਖਾਣਾ-ਪੀਣਾ (ਰੈਸਟੋਰੈਂਟ): 550 ਕੈਨੇਡੀਅਨ ਡਾਲਰ (ਲਗਭਗ 36,767 ਰੁਪਏ)

ਕੌਫੀ: 250 ਕੈਨੇਡੀਅਨ ਡਾਲਰ (ਲਗਭਗ 16,712 ਰੁਪਏ)

ਫੋਨ ਬਿੱਲ: 158 ਕੈਨੇਡੀਅਨ ਡਾਲਰ (ਲਗਭਗ 10,562 ਰੁਪਏ)

ਜਿਮ: 49 ਕੈਨੇਡੀਅਨ ਡਾਲਰ (ਲਗਭਗ 3,275 ਰੁਪਏ)

ਮਨੋਰੰਜਨ ਤੇ ਹੋਰ ਗਤੀਵਿਧੀਆਂ: 222 ਕੈਨੇਡੀਅਨ ਡਾਲਰ (ਲਗਭਗ 14,840 ਰੁਪਏ)

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕਾ ਨੂੰ ਭਾਰੀ ਪਈ ਈਰਾਨ ਜੰਗ! ਖਰਚਿਆਂ ਦੀ ਭਰਪਾਈ ਲਈ ਮੰਗੇ ਗਏ 80 ਅਰਬ ਡਾਲਰ

ਕੈਨੇਡਾ ਵਿੱਚ ਪਹਿਲਾਂ ਹੀ ਵਧਦੀ ਮਹਿੰਗਾਈ ਅਤੇ ਘਰਾਂ ਦੀਆਂ ਕੀਮਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਮਾਹਿਰਾਂ ਅਨੁਸਾਰ ਜੇਕਰ ਸਿਰਫ਼ ਬਹੁਤ ਜ਼ਰੂਰੀ ਖਰਚਿਆਂ (ਕਿਰਾਇਆ, ਰਾਸ਼ਨ, ਟ੍ਰਾਂਸਪੋਰਟ ਅਤੇ ਫੋਨ ਬਿੱਲ) ਨੂੰ ਹੀ ਜੋੜਿਆ ਜਾਵੇ, ਤਾਂ ਵੀ ਇਹ ਅੰਕੜਾ 3,300 ਤੋਂ 3,500 ਕੈਨੇਡੀਅਨ ਡਾਲਰ (ਕਰੀਬ 2.20 ਲੱਖ ਤੋਂ 2.33 ਲੱਖ ਰੁਪਏ) ਦੇ ਵਿਚਕਾਰ ਰਹਿੰਦਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਆਪਣੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਇਨ੍ਹਾਂ ਖਰਚਿਆਂ ਦੀ ਤੁਲਨਾ ਕੀਤੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਨੇਡਾ ਵਿੱਚ ਕਮਾਈ ਅਤੇ ਖਰਚਿਆਂ ਦੀ ਲਾਗਤ ਲਗਭਗ ਬਰਾਬਰ ਹੁੰਦੀ ਜਾ ਰਹੀ ਹੈ।ਇਸ ਰਿਪੋਰਟ ਨੇ ਉਨ੍ਹਾਂ ਲੋਕਾਂ ਲਈ ਅੱਖਾਂ ਖੋਲ੍ਹਣ ਵਾਲੀ ਜਾਣਕਾਰੀ ਦਿੱਤੀ ਹੈ ਜੋ ਸਿਰਫ਼ ਕੈਨੇਡਾ ਦੀ ਕਮਾਈ ਦੇਖ ਕੇ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹਨ, ਪਰ ਉੱਥੋਂ ਦੇ ਭਾਰੀ ਖਰਚਿਆਂ ਤੋਂ ਅਣਜਾਣ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

  
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News