ਹੁਣ ਰੇਲ ਗੱਡੀ ''ਚ ਮਸ਼ੀਨ ਰਾਹੀਂ ਮਿਲੇਗੀ ਚਾਹ ਅਤੇ ਚਿਪਸ

Sunday, Jun 10, 2018 - 01:46 AM (IST)

ਨਵੀਂ ਦਿੱਲੀ—ਰੇਲਵੇ ਨੇ ਮੁਸਾਫਰਾਂ ਲਈ ਇਕ ਅਜਿਹੀ ਖਾਸ ਸਹੂਲਤ ਸ਼ੁਰੂ ਕੀਤੀ ਹੈ, ਜਿਸ ਨੂੰ ਅੱਜ ਤਕ ਇੰਨੀ ਮੰਗ ਦੇ ਬਾਵਜੂਦ ਸ਼ੁਰੂ ਨਹੀਂ ਕੀਤਾ ਗਿਆ ਸੀ। ਇਹ ਸਹੂਲਤ ਹੈ ਰੇਲ ਗੱਡੀ ਵਿਚ ਚਾਹ, ਚਿਪਸ, ਬਿਸਕੁਟ ਖਾਣ ਦੇ ਸ਼ੌਕੀਨਾਂ ਨੂੰ ਮਸ਼ੀਨ ਰਾਹੀਂ ਫੂਡ ਆਈਟਮਜ਼ ਮੁਹੱਈਆ ਕਰਵਾਉਣ ਦੀ।
ਰੇਲਵੇ ਨੇ ਕੋਇੰਬਟੂਰ, ਬੈਂਗਲੁਰੂ ਉਦੇ ਐਕਸਪ੍ਰੈੱਸ ਵਿਚ ਟੈਬਲੇਟ ਆਪ੍ਰੇਟਿਡ ਆਟੋਮੈਟਿਕ ਫੂਡ ਵੈਂਡਿੰਗ ਮਸ਼ੀਨ ਲਗਾਈ ਹੈ। ਇਸ ਗੱਡੀ 'ਚ ਲਗਾਈ ਗਈ ਮਸ਼ੀਨ ਤੋਂ ਤੁਸੀਂ ਸਨੈਕਸ ਵਰਗੇ ਬਿਸਕੁਟ, ਚਿਪਸ ਅਤੇ ਕੁਰਕੁਰੇ ਲੈ ਸਕਦੇ ਹੋ। ਨਾਲ ਹੀ ਇਸ ਮਸ਼ੀਨ 'ਚ ਕੈਨ ਵਾਲਾ ਜੂਸ, ਚਾਹ, ਕੌਫੀ ਅਤੇ ਕਈ ਹੋਰ ਕਿਸਮ ਦੇ ਤਰਲ ਪਦਾਰਥ ਵੀ ਪੀਣ ਲਈ ਮਿਲ ਸਕਣਗੇ। ਇਸ ਸਰਵਿਸ ਨੂੰ ਸ਼ੁਰੂ ਕਰਨ ਦਾ ਮਕਸਦ ਬਿਜ਼ਨੈੱਸ ਟ੍ਰੈਵਲਰ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। 


Related News