ਦਿੱਲੀ ’ਚ ਫਿਰ ਕੰਝਾਵਾਲਾ ਵਰਗਾ ਕਾਂਡ, ਡਰਾਈਵਰ ਨੂੰ ਕਾਰ ਹੇਠਾਂ ਕਈ ਕਿ.ਮੀ. ਤੱਕ ਘੜੀਸਦੇ ਲੈ ਗਏ ਲੁਟੇਰੇ

Thursday, Oct 12, 2023 - 02:57 PM (IST)

ਦਿੱਲੀ ’ਚ ਫਿਰ ਕੰਝਾਵਾਲਾ ਵਰਗਾ ਕਾਂਡ, ਡਰਾਈਵਰ ਨੂੰ ਕਾਰ ਹੇਠਾਂ ਕਈ ਕਿ.ਮੀ. ਤੱਕ ਘੜੀਸਦੇ ਲੈ ਗਏ ਲੁਟੇਰੇ

ਨਵੀਂ ਦਿੱਲੀ, (ਅਨਸ)- ਦਿੱਲੀ ਦੇ ਕੰਝਾਵਾਲਾ ਵਿਚ ਇਸ ਸਾਲ ਦੇ ਸ਼ੁਰੂ ’ਚ ਵਾਪਰੀ ਦੁਖਦਾਈ ਘਟਨਾ ਵਰਗੀ ਹੀ ਇਕ ਹੋਰ ਘਟਨਾ ਰਾਸ਼ਟਰੀ ਰਾਜਧਾਨੀ ਦੇ ਦੱਖਣੀ-ਪੱਛਮੀ ਖੇਤਰ ਦੇ ਮਹੀਪਾਲਪੁਰ ਇਲਾਕੇ ਵਿਚ ਵਾਪਰੀ ਹੈ।

ਇੱਥੋਂ ਦੇ ਵਸੰਤ ਕੁੰਜ ਇਲਾਕੇ ਵਿਚ ਇਕ 43 ਸਾਲਾ ਟੈਕਸੀ ਡਰਾਈਵਰ ਨੇ ਆਪਣੀ ਕਾਰ ਨੂੰ ਖੋਹਣ ਦਾ ਵਿਰੋਧ ਕੀਤਾ। ਇਸ ਦੌਰਾਨ ਉਹ ਆਪਣੀ ਹੀ ਕਾਰ ਦੇ ਪਹੀਏ ਵਿਚ ਫਸ ਗਿਆ। ਕਈ ਕਿਲੋਮੀਟਰ ਤੱਕ ਘਸੀਟੇ ਜਾਣ ਕਾਰਨ ਉਸ ਦੀ ਮੌਤ ਹੋ ਗਈ।

ਪੁਲਸ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਘਟਨਾ ਮੰਗਲਵਾਰ ਦੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਇਕ ਕਾਰ ਚਲਦੀ ਵਿਖਾਈ ਦੇ ਰਹੀ ਹੈ ਅਤੇ ਉਸ ਦੇ ਪਿਛਲੇ ਪਹੀਏ ’ਚ ਫਸਿਆ ਇਕ ਵਿਅਕਤੀ ਘਿਸੜਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਉਧਾਰ ਮੰਗੇ 40 ਰੁਪਇਆਂ ਨੇ ਬਦਲੀ ਮਜ਼ਦੂਰ ਦੀ ਕਿਸਮਤ, ਪਲਾਂ 'ਚ ਬਣ ਗਿਆ ਕਰੋੜਪਤੀ

ਦਿੱਲੀ ਪੁਲਸ ਨੇ ਦੱਸਿਆ ਕਿ ਰਾਤ 11.30 ਵਜੇ ਵਸੰਤ ਕੁੰਜ ਉੱਤਰੀ ’ਚ ਨੈਸ਼ਨਲ ਹਾਈਵੇਅ 8 ਦੀ ਸਰਵਿਸ ਰੋਡ ਨੇੜੇ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੀ ਪਛਾਣ ਫਰੀਦਾਬਾਦ ਦੇ ਰਹਿਣ ਵਾਲੇ ਬਿਜੇਂਦਰ ਵਜੋਂ ਹੋਈ ਹੈ।

ਪੁਲਸ ਨੇ ਇਸ ਸਬੰਧੀ ਕਤਲ ਦਾ ਕੇਸ ਦਰਜ ਕਰ ਲਿਆ ਹੈ। ਸ਼ੱਕ ਹੈ ਕਿ ਲੁੱਟ ਦੀ ਕੋਸ਼ਿਸ਼ ਦੌਰਾਨ ਪੀੜਤ ’ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ। ਪੁਲਸ ਘਟਨਾ ਦੀ ਲੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਟਨਾ ਨੇ ਇਸ ਸਾਲ ਦੇ ਪਹਿਲੇ ਹੀ ਦਿਨ ਦਿੱਲੀ ਦੇ ਕੰਝਾਵਾਲਾ ਖੇਤਰ ਵਿੱਚ ਕਾਰ ਦੇ ਪਹੀਏ ਹੇਠ ਫਸੀ 20 ਸਾਲਾ ਕੁੜੀ ਦੀ ਯਾਦ ਦਿਵਾ ਦਿੱਤੀ।

ਇਹ ਵੀ ਪੜ੍ਹੋ- ਪਿੱਜ਼ਾ ਡਿਲਿਵਰੀ ਬੁਆਏ ਨੇ ਕਰਜ਼ਾ ਚੁੱਕ ਕੇ ਪਤਨੀ ਨੂੰ ਪੜ੍ਹਾਇਆ, ਨਰਸ ਬਣਦੇ ਹੀ ਪ੍ਰੇਮੀ ਨਾਲ ਹੋਈ ਫ਼ਰਾਰ


author

Rakesh

Content Editor

Related News