ਕਮਰੇ ਦਾ ਏ.ਸੀ. ਚਲ ਰਿਹਾ ਸੀ ਅਤੇ ਤਨੁਸ਼੍ਰੀ ਦੀ ਲਾਸ਼ ਬੈੱਡ ''ਤੇ ਪਈ ਸੀ

07/22/2017 8:41:14 AM

ਨਵੀਂ ਦਿੱਲੀ — ਰਾਮਗੜ ਜ਼ਿਲੇ ਦੇ ਸਦਰ ਥਾਣਾ ਖੇਤਰ ਦੇ ਅਧੀਨ ਡਾਕਟਰ ਕਾਲੋਨੀ 'ਚ ਰਹਿਣ ਵਾਲੀ ਸੀਸੀਐਲ ਦੀ ਮਹਿਲਾ ਅਧਿਕਾਰੀ ਤਨੁਸ਼੍ਰੀ ਹੇਲਾ ਨੇ ਜ਼ਹਿਰ ਖਾ ਕੇ ਅਤਮ-ਹੱਤਿਆ ਕਰ ਲਈ। ਤਨੁਸ਼੍ਰੀ ਸੀਸੀਐਲ ਬਰਕਾਕਾਨਾ ਵਰਕਸ਼ਾਪ ਹਸਪਤਾਲ 'ਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦੀ ਸੀ ਅਤੇ ਡਾਕਟਰ ਕਾਲੋਨੀ ਵਿਚ ਰਹਿੰਦੀ ਸੀ।
ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਦੀ ਸਵੇਰ ਵੀ ਤਨੁਸ਼੍ਰੀ ਨੇ ਆਪਣੇ ਆਪ ਨੂੰ ਕਮਰੇ 'ਚ ਕੈਦ ਕੀਤਾ ਹੋਇਆ ਸੀ। ਕਾਫੀ ਦੇਰ ਤੱਕ ਉਸਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਤਾਂ ਕਾਲੋਨੀ ਦੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਤਾਲਾ ਤੋੜ ਕੇ ਕਮਰੇ ਦੇ ਅੰਦਰ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਪੁਲਸ ਨੇ ਦੇਖਿਆ ਕਿ ਬੈੱਡਰੂਮ ਦਾ ਏ.ਸੀ. ਚਲ ਰਿਹਾ ਹੈ, ਜਦੋਂ ਕਿ ਤਨੁਸ਼੍ਰੀ ਚਾਦਰ ਲੈ ਕੇ ਬੈੱਡ 'ਤੇ ਲੇਟੀ ਹੋਈ ਹੈ। ਪੁਲਸ ਨੇ ਡਾਕਟਰਾਂ ਤੋਂ ਜਾਂਚ ਕਰਵਾਈ ਤਾਂ ਉਨ੍ਹਾਂ ਨੇ ਤਨੁਸ਼੍ਰੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮਾਮਲੇ ਦੀ ਪੜਤਾਲ ਕਰਨੀ ਸ਼ੁਰੂ ਕਰ ੁਦਿੱਤੀ ਹੈ।
ਤਨੁਸ਼੍ਰੀ ਹੇਲਾ ਪਹਿਲਾਂ ਸੀਸੀਏਲ ਕੇਂਦਰੀ ਹਸਪਤਾਲ ਨਵੀਂਸਰਾਏ 'ਚ ਪ੍ਰਬੰਧਕ ਦੇ ਰੂਪ 'ਚ ਕੰਮ ਕਰਦੀ ਸੀ। 6-7 ਮਹੀਨੇ ਪਹਿਲਾਂ ਇਥੋਂ ਉਨ੍ਹਾਂ ਦਾ ਤਬਾਦਲਾ ਬਰਕਾਕਾਨਾ ਵਰਕਸ਼ਾਪ 'ਚ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਤਨੁਸ਼੍ਰੀ ਇਸ ਤਬਾਦਲਾ ਤੋਂ ਖੁਸ਼ ਨਹੀਂ ਸੀ।


Related News