ਤੰਤਰ-ਮੰਤਰ ਨਾਲ ਬੀਮਾਰੀ ਠੀਕ ਕਰਨ ਆਏ ਤਾਂਤ੍ਰਿਕ ਨੇ ਔਰਤ ਨਾਲ ਕੀਤਾ ਬਲਾਤਕਾਰ

03/18/2018 10:34:08 AM

ਬਾਂਦਾ— ਵਰਤਮਾਨ ਦੇ ਦੌਰ 'ਚ ਅੰਧ-ਵਿਸ਼ਵਾਸ, ਤੰਤਰ-ਮੰਤਰ, ਚਮਤਕਾਰ ਵਰਗੀਆਂ ਚੀਜਾਂ 'ਤੇ ਭਰੋਸਾ ਕਰਨਾ ਇਕ ਹੱਦ ਤੱਕ ਅਗਿਆਨਤਾ ਨੂੰ ਬੜਾਵਾ ਦੇਣਾ ਹੈ। ਤਾਜ਼ਾ ਮਾਮਲਾ ਬਾਂਦਾ ਜ਼ਿਲੇ ਦਾ ਹੈ। ਜਿੱਥੇ ਤੰਤਰ-ਮੰਤਰ ਨਾਲ ਬੀਮਾਰੀ ਠੀਕ ਕਰਨ ਆਏ ਇਕ ਤਾਂਤ੍ਰਿਕ ਨੇ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਦਿੱਤਾ। 
ਜਾਣਕਾਰੀ ਮੁਤਾਬਕ ਮਾਮਲਾ ਚਿੱਲਾ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ। ਇੱਥੋਂ ਦੇ ਵਾਸੀ ਰਾਮਬਾਬੂ(ਬਦਲਿਆ ਨਾਮ) ਦੀ ਪਤਨੀ ਰੇਖਾ ਦੇ ਬੱਚੇ ਨਹੀਂ ਹੋ ਰਹੇ ਸਨ। ਇਸੀ ਨੂੰ ਲੈ ਕੇ ਦੋਹੇਂ ਪਰੇਸ਼ਾਨ ਸਨ। ਕਿਸੇ ਦੀ ਸਲਾਹ 'ਤੇ ਰਾਮਬਾਬੂ ਫਤਿਹਪੁਰ ਜਨਪਦ 'ਚ ਤਾਂਤ੍ਰਿਕ ਦਯਾਰਾਮ ਕੋਲ ਪੁੱਜਾ ਅਤੇ ਉਸ ਨੂੰ ਆਪਣੀ ਸਮੱਸਿਆ ਦੱਸੀ। ਜਿਸ 'ਤੇ ਤਾਂਤ੍ਰਿਕ ਦਯਾਰਾਮ ਨੇ ਤੰਤਰ-ਮੰਤਰ ਨਾਲ ਉਸ ਦੀ ਪਤਨੀ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਅਤੇ ਰਾਮਬਾਬੂ ਦੇ ਘਰ ਆ ਗਿਆ। ਸ਼ੁੱਕਰਵਾਰ ਦੇਰ ਰਾਤ ਨੂੰ ਦੋਸ਼ੀ ਤਾਂਤ੍ਰਿਕ ਨੇ ਤੰਤਰ-ਮੰਤਰ ਦੇ ਬਹਾਨੇ ਰਾਮਬਾਬੂ ਦੀ ਪਤਨੀ ਨੂੰ ਇੱਕਲੇ ਕਮਰੇ 'ਚ ਬੁਲਾਇਆ। ਇਸ ਦੇ ਬਾਅਦ ਉਸ ਨੇ ਰਾਮਬਾਬੂ ਦੀ ਪਤਨੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਇਸ ਵਿਚਕਾਰ ਪਰਿਵਾਰਕ ਮੈਬਰਾਂ ਨੇ ਉਸ ਨੂੰ ਦੇਖ ਲਿਆ ਅਤੇ ਫੜ ਲਿਆ। ਉਧਰ ਕਮਰੇ 'ਚ ਜਾ ਕੇ ਦੇਖਿਆ ਤਾਂ ਪੀੜਤਾ ਇਤਰਾਜ਼ਯੋਗ ਹਾਲਤ 'ਚ ਬੇਹੋਸ਼ ਪਈ ਸੀ। ਪੀੜਤਾ ਦੇ ਪਰਿਵਾਰਕ ਮੈਬਰਾਂ ਨੇ ਇਸ ਗੱਲ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਮਾਮਲੇ 'ਚ ਐਸ.ਪੀ ਦਾ ਕਹਿਣਾ ਹੈ ਕਿ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ।


Related News