ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ

11/15/2020 1:15:44 PM

ਕਾਨਪੁਰ— ਅੰਧਵਿਸ਼ਵਾਸ ਅੱਜ ਵੀ ਲੋਕਾਂ 'ਚ ਘਰ ਕਰ ਕੇ ਬੈਠਾ ਹੈ। ਤੰਤਰ-ਮੰਤਰ, ਜਾਦੂ-ਟੂਣੇ ਕਰ ਕੇ ਮਾਸੂਮ ਬੱਚਿਆਂ ਦੀ ਬਲੀ ਦਿੱਤੀ ਜਾ ਰਹੀ ਹੈ। ਇਸੇ ਅੰਧਵਿਸ਼ਵਾਸ ਦੇ ਹੇਰ-ਫੇਰ ਵਿਚ ਫਸੇ ਰਾਖਸ਼ਸ ਰੂਪੀ ਦਾਨਵਾਂ ਨੇ 6 ਸਾਲ ਦੀ ਮਾਸੂਮ ਬੱਚੀ ਨੂੰ ਵੱਢ ਦਿੱਤਾ ਅਤੇ ਉਸ ਦੇ ਅੰਦਰੂਨੀ ਅੰਗ ਵੀ ਕੱਢ ਲਏ ਗਏ। ਦਿਲ ਨੂੰ ਵਲੂੰਧਰ ਦੇਣ ਵਾਲੀ ਇਹ ਵਾਰਦਾਤ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਤੰਤਰ-ਮੰਤਰ ਦੇ ਚੱਕਰ ਵਿਚ ਬੱਚੀ ਦਾ ਕਤਲ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਗੁੱਸਾ ਹੈ। 

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

PunjabKesari

ਦੱਸ ਦੇਈਏ ਕਿ ਕਾਨਪੁਰ ਦੇ ਘਾਟਮਪੁਰ ਕੋਤਵਾਲੀ ਖੇਤਰ 'ਚ ਸ਼ਨੀਵਾਰ ਦੇਰ ਰਾਤ ਤੋਂ ਲਾਪਤਾ 6 ਸਾਲ ਦੀ ਬੱਚੀ ਦੀ ਲਾਸ਼ ਅੱਜ ਕਾਲੀ ਮੰਦਰ ਕੋਲ ਖੇਤਾਂ 'ਚ ਬੁਰੀ ਤਰ੍ਹਾਂ ਨੁਕਸਾਨੀ ਹਾਲਤ 'ਚ ਮਿਲੀ। ਬੱਚੀ ਦੇ ਸਰੀਰ ਦੇ ਕਈ ਅੰਗ ਗਾਇਬ ਹਨ। ਪੁਲਸ ਨੂੰ ਬੱਚੀ ਦੀ ਖੂਨ ਨਾਲ ਰੰਗੀ ਚੱਪਲ ਵੀ ਬਰਾਮਦ ਹੋਈ ਹੈ। ਤਾਂਤਰਿਕ ਵਲੋਂ ਬੱਚੀ ਦਾ ਕਤਲ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰ ਕੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਘਾਟਮਪੁਰ ਦੇ ਭਦਰਸ ਪਿੰਡ 'ਚ ਰਹਿਣ ਵਾਲੇ ਕਰਨ ਕੁਰੀਲ ਦੀ 6 ਸਾਲਾ ਬੱਚੀ ਸ਼ਰੇਯਾ ਨੂੰ ਪਿੰਡ ਦੇ ਰਹਿਣ ਵਾਲਾ ਇਕ ਮੁੰਡਾ ਪਟਾਕੇ ਦਿਵਾਉਣ ਦੇ ਬਹਾਨੇ ਘਰ 'ਚੋਂ ਲੈ ਕੇ ਗਿਆ ਸੀ। ਉਸ ਤੋਂ ਬਾਅਦ ਹੀ ਸ਼ਰੇਯਾ ਲਾਪਤਾ ਹੋ ਗਈ ਸੀ। 

ਇਹ ਵੀ ਪੜ੍ਹੋ:ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ

PunjabKesari

ਬੱਚੀ ਦੀ ਭਾਲ ਦੇਰ ਰਾਤ ਤੋਂ ਹੀ ਪਰਿਵਾਰ ਕਰ ਰਿਹਾ ਸੀ, ਜਿਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਸੀ। ਅੱਜ ਸਵੇਰੇ ਖੇਤਾਂ 'ਚ ਲਾਸ਼ ਦੀ ਜਾਣਕਾਰੀ ਪਿੰਡ ਵਾਸੀਆਂ ਨੇ ਜਦੋਂ ਪਰਿਵਾਰ ਨੂੰ ਦਿੱਤੀ ਤਾਂ ਉਹ ਮੌਕੇ 'ਤੇ ਪੁੱਜੇ। ਬੱਚੀ ਦੀ ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਲਾਸ਼ ਨੂੰ ਵੇਖ ਕੇ ਪਰਿਵਾਰ ਵਾਲੇ ਹੰਗਾਮਾ ਕਰਨ ਲੱਗੇ। ਪੁਲਸ ਨੇ ਪਰਿਵਾਰ ਨੂੰ ਸ਼ਾਂਤ ਕਰਵਾਇਆ। ਡੌਗ ਸਕਵਾਇਡ ਅਤੇ ਫੋਰੈਂਸਿਕ ਟੀਮ ਨੇ ਵੀ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ।

ਇਹ ਵੀ ਪੜ੍ਹੋ: 24 ਸਾਲਾ ਕੁੜੀ ਨਾਲ ਟਿਕ-ਟਾਕ 'ਤੇ ਕੀਤੀ ਦੋਸਤੀ, ਫਿਰ ਦੋਸਤ ਨੇ ਕੀਤਾ ਜਬਰ ਜ਼ਿਨਾਹ

ਪੁਲਸ ਨੇ ਕਿਹਾ ਹੈ ਕਿ ਛੇਤੀ ਹੀ ਘਟਨਾ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ। ਇਸ ਗੰਭੀਰ ਅਪਰਾਧ ਵਿਚ ਜੋ ਵੀ ਲੋਕ ਸ਼ਾਮਲ ਹਨ, ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਫ਼ਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਓਧਰ ਐੱਸ. ਪੀ. ਬ੍ਰਿਜੇਸ਼ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਦੋਸ਼ੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ 


Tanu

Content Editor

Related News