ਮੁੰਬਈ-ਅਹਿਮਦਾਬਾਦ ਹਾਈਵੇਅ ''ਤੇ ਪਲਟਿਆ ਟੈਂਕਰ, ਲੋਕ ਲੁੱਟ ਕੇ ਲੈ ਗਏ ਤੇਲ

Sunday, May 22, 2022 - 12:56 PM (IST)

ਮੁੰਬਈ-ਅਹਿਮਦਾਬਾਦ ਹਾਈਵੇਅ ''ਤੇ ਪਲਟਿਆ ਟੈਂਕਰ, ਲੋਕ ਲੁੱਟ ਕੇ ਲੈ ਗਏ ਤੇਲ

ਮਹਾਰਾਸ਼ਟਰ– ਮਹਾਰਾਸ਼ਟਰ 'ਚ ਵਿਅਸਤ ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਖਾਣ ਵਾਲੇ ਤੇਲ ਨਾਲ ਭਰਿਆ ਇਕ ਟੈਂਕਰ ਪਲਟ ਗਿਆ, ਜਿਸ ਕਾਰਨ ਸੜਕ 'ਤੇ ਕਰੀਬ ਤਿੰਨ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਕਈ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਟੈਂਕਰ ’ਚੋਂ ਡਿੱਗ ਰਹੇ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਦਰਅਸਲ ਗੁਜਰਾਤ ਦੇ ਸੂਰਤ ਤੋਂ ਮੁੰਬਈ ਨੂੰ ਪ੍ਰੋਸੈਸਿੰਗ ਲਈ 12,000 ਲੀਟਰ ਖਾਣ ਵਾਲੇ ਤੇਲ ਨੂੰ ਲੈ ਕੇ ਜਾ ਰਹੇ ਟੈਂਕਰ ਦੇ ਡਰਾਈਵਰ ਨੇ ਹਾਈਵੇਅ 'ਤੇ ਤਵਾ ਪਿੰਡ ਨੇੜੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ। ਇਸ ਕਾਰਨ ਟੈਂਕਰ ਪਲਟ ਗਿਆ ਅਤੇ ਉਸ ’ਚੋਂ ਤੇਲ ਲੀਕ ਹੋਣ ਲੱਗਾ।

ਅਧਿਕਾਰੀ ਨੇ ਦੱਸਿਆ ਕਿ ਕਈ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਲੀਕ ਹੋਏ ਤੇਲ ਨੂੰ ਆਪਣੇ ਡੱਬਿਆਂ ਅਤੇ ਹੋਰ ਭਾਂਡਿਆਂ 'ਚ ਲਿਜਾਉਣਾ ਸ਼ੁਰੂ ਕਰ ਦਿੱਤਾ। ਪੁਲਸ ਨੂੰ ਭੀੜ ਨੂੰ ਕਾਬੂ ਕਰਨ ਦੇ ਨਾਲ-ਨਾਲ ਆਵਾਜਾਈ ਨੂੰ ਦਰੁੱਸਤ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਰੀਬ ਤਿੰਨ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਟੈਂਕਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਸਥਾਨਕ ਬਚਾਅ ਦਲ ਨੇ ਬਾਅਦ ’ਚ ਟੈਂਕਰ ਨੂੰ ਸੜਕ ਤੋਂ ਹਟਾ ਦਿੱਤਾ ਅਤੇ  ਆਵਾਜਾਈ ਬਹਾਲ ਕਰ ਦਿੱਤੀ ਗਈ।


author

Tanu

Content Editor

Related News