ਹਾਈਵੇਅ ''ਤੇ LPG ਗੈਸ ਦਾ ਟੈਂਕਰ ਪਲਟਣ ਨਾਲ ਲੱਗੀ ਭਿਆਨਕ ਅੱਗ, ਜਿਊਂਦੇ ਸੜ ਗਏ ਡਰਾਈਵਰ ਅਤੇ ਕਲੀਨਰ (ਵੀਡੀਓ)
Monday, Mar 11, 2024 - 03:02 PM (IST)
ਰਾਏਸੇਨ (ਵਾਰਤਾ)- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਸੁਲਤਾਨਪੁਰ ਥਾਣਾ ਖੇਤਰ ਦੇ ਪੀਪਲੀਵਾਲੀ ਪਿੰਡ 'ਚ ਐਤਵਾਰ ਨੂੰ ਗੈਸ ਟੈਂਕਰ ਪਲਟਣ ਨਾਲ ਉਸ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਟਰੱਕ ਦਾ ਡਰਾਈਵਰ ਅਤੇ ਕਲੀਨਰ ਬਾਹਰ ਹੀ ਨਹੀਂ ਨਿਕਲ ਸਕੇ ਅਤੇ ਦੋਹਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਪੁਲਸ ਅਧਿਕਾਰੀ ਅਦਿਤੀ ਭਾਵਸਾਰ ਨੇ ਦੱਸਿਆ ਕਿ ਟੈਂਕਰ ਆਈਓਸੀਐੱਲ ਕੰਪਨੀ ਦੀ ਐੱਲਪੀਜੀ ਗੈਸ ਲੈ ਕੇ ਬੜੌਦਾ ਗੁਜਰਾਤ ਤੋਂ ਜਬਲਪੁਰ ਜਾ ਰਿਹਾ ਸੀ।
ਪੀਪਲੀਵਾਲੀ ਪਿੰਡ ਕੋਲ ਗੈਸ ਟੈਂਕਰ ਪਲਟ ਗਿਆ, ਜਿਸ ਨਾਲ ਉਸ 'ਚ ਅੱਗ ਲੱਗ ਗਈ। ਅੱਗ ਨਾਲ ਟਰੱਕ ਦੇ ਡਰਾਈਵਰ ਅਤੇ ਕਲੀਨਰ ਦੀ ਮੌਤ ਹੋ ਗਈ। ਪੁਲਸ ਨੇ ਟੈਂਕਰ 'ਚੋਂ 2 ਲਾਸ਼ਾਂ ਸੜੀ ਹਾਲਤ 'ਚ ਬਰਾਮਦ ਕਰ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਦੂਜੇ ਪਾਸੇ ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਵਾਹਨ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਨਾਲ ਪਿੰਡ ਦੀਆਂ ਤਿੰਨ ਝੌਂਪੜੀਆਂ ਵੀ ਸੜ ਕੇ ਸੁਆਹ ਹੋ ਗਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8