ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ ''ਤੇ ਡਿੱਗਿਆ ਟੈਂਕਰ, ਟਲਿਆ ਹਾਦਸਾ

Thursday, Feb 27, 2020 - 03:30 PM (IST)

ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ ''ਤੇ ਡਿੱਗਿਆ ਟੈਂਕਰ, ਟਲਿਆ ਹਾਦਸਾ

ਸੋਲਨ—ਹਿਮਾਚਲ 'ਚ ਅੱਜ ਸਵੇਰਸਾਰ ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਤੇਲ ਦਾ ਟੈਂਕਰ ਦੇ ਰੇਲਵੇਂ ਟ੍ਰੈਕ 'ਤੇ ਡਿੱਗਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਲਕਾ-ਸ਼ਿਮਲਾ ਰੇਲ ਮਾਰਗ 'ਤੇ ਟ੍ਰੇਨਾਂ ਲਗਭਗ 2 ਘੰਟੇ ਦੀ ਦੇਰੀ ਨਾਲ ਚੱਲੀਆਂ। ਪੁਲਸ ਨੇ ਦੱਸਿਆ ਹੈ ਕਿ ਰਾਤ ਨੂੰ ਇਕ ਟੈਂਕਰ ਮਿੱਟੀ ਦਾ ਤੇਲ ਲੈ ਕੇ ਕਾਲਕਾ ਤੋਂ ਆਰਮੀ ਕੈਂਪ ਕਿੰਨੌਰ ਜਾ ਰਿਹਾ ਸੀ ਅਤੇ ਸਵੇਰਸਾਰ ਲਗਭਗ 3 ਵਜੇ ਧਰਮਪੁਰ ਤੋਂ ਥੋੜਾ ਅੱਗੇ ਦੂਜੀ ਲੇਨ ਤੋਂ ਆ ਰਹੇ ਇਕ ਟਰੱਕ ਨੇ ਟੈਂਕਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟੈਂਕਰ ਸੜਕ ਤੋਂ ਹੇਠਾ ਲਟਕ ਗਿਆ ਅਤੇ ਕਾਲਕਾ-ਸ਼ਿਮਲਾ ਰੇਲਵੇ ਟਰੈਕ 'ਤੇ ਜਾ ਡਿੱਗਿਆ। ਹਾਦਸੇ ਦੌਰਾਨ ਡਰਾਈਵਰ ਜ਼ਖਮੀ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ।

PunjabKesari


author

Iqbalkaur

Content Editor

Related News