ਟੈਂਕਰ ਦੀ ਟੱਕਰ ਨਾਲ ਕਾਰ ਦੇ ਉਡੇ ਪਰਖੱਚੇ, ਪੰਜ ਲੋਕਾਂ ਦੀ ਮੌਤ

Friday, Aug 11, 2017 - 11:59 AM (IST)

ਟੈਂਕਰ ਦੀ ਟੱਕਰ ਨਾਲ ਕਾਰ ਦੇ ਉਡੇ ਪਰਖੱਚੇ, ਪੰਜ ਲੋਕਾਂ ਦੀ ਮੌਤ

ਜੋਧਪੁਰ— ਜੈਸਲਮੇਰ ਰੋਡ 'ਤੇ ਆਗੋਲਾਈ ਨੇੜੇ ਲੋਕ ਦੇਵਤਾ ਬਾਬਾ ਰਾਮਦੇਵ ਦੇ ਦਰਸ਼ਨ ਕਰਨ ਰਾਮਦੇਵਰਾ ਜਾ ਰਹੇ ਮੱਧ ਪ੍ਰਦੇਸ਼ ਦੇ ਇੰਦੌਰ ਵਾਸੀ ਜਾਤਰੂਆਂ ਦੀ ਕਾਰ ਨੂੰ ਅੱਜ ਸਵੇਰੇ ਇਕ ਟੈਂਕਰ ਨੇ ਟੱਕਰ ਮਾਰ ਦਿੱਤੀ। ਕਾਰ ਪੂਰੀ ਤਰ੍ਹਾਂ ਟੈਂਕਰ ਹੇਠਾਂ ਵੜ ਗਈ ਅਤੇ ਉਸ ਦੇ ਪਰਖੱਚ ਉਡ ਗਏ। ਇਸ ਭਿਆਨਕ ਹਾਦਸੇ 'ਚ ਕਾਰ ਸਵਾਰ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਕਾਰ 'ਚ ਦੋ ਮਰਦ ਅਤੇ 2 ਔਰਤਾਂ ਸਮੇਤ ਇਕ ਬੱਚਾ ਸਵਾਰ ਸੀ।

PunjabKesari
ਮੱਧ ਪ੍ਰਦੇਸ਼ ਦੇ ਪੰਜ ਲੋਕ ਕਾਰ 'ਚ ਸਵਾਰ ਹੋ ਕੇ ਲੋਕ ਦੇਵਤਾ ਬਾਬਾ ਰਾਮਦੇਵ ਦੇ ਮੰਦਰ ਰਾਮਦੇਵਰਾ ਜਾ ਰਹੇ ਸਨ। ਅੱਜ ਸਵੇਰੇ ਜੋਧਪੁਰ ਤੋਂ ਨਿਕਲ ਇਨ੍ਹਾਂ ਦੀ ਕਾਰ ਨੂੰ ਜੋਧਪੁਰ ਤੋਂ 40 ਕਿਲੋਮੀਟਰ ਦੂਰ ਆਗੋਲਾਈ ਪਿੰਡ ਨੇੜੇ ਸਾਹਮਣੇ ਤੋਂ ਆ ਰਹੇ ਇਕ ਟੈਂਕਰ ਨੇ ਟੱਕਰ ਮਾਰ ਦਿੱਤੀ। ਕਾਰ-ਟੈਂਕਰ ਦੀ ਜ਼ਬਰਦਸਤ ਟੱਕਰ ਨਾਲ ਕਾਰ ਦੇ ਪਰਖੱਚੇ ਉਡ ਗਏ। ਸਾਰਿਆਂ ਦੀ ਘਟਨਾਸਥਾਨ 'ਤੇ ਹੀ ਮੌਤ ਹੋ ਗਈ। ਮਲਬੇ 'ਚ ਬਦਲੀ ਕਾਰ 'ਚ ਪੰਜਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਫਸ ਚੁੱਕੀਆਂ ਸਨ।

PunjabKesari

ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਬਹੁਤ ਮੁਸ਼ਕਲ ਨਾਲ ਇਨ੍ਹਾਂ 'ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ 'ਚ ਇੰਦੌਰ ਦੇ ਰਹਿਣ ਵਾਲੇ ਕ੍ਰਿਸ਼ਨ ਗੋਪਾਲ ਜੋਸ਼ੀ, ਉਨ੍ਹਾਂ ਦੀ ਪਤਨੀ ਸੋਨਮ, ਮਾਂ ਰਤਨਾ ਦੇਵੀ ਪੁੱਤਰ ਮੋਹਕ ਅਤੇ ਪੁੱਤਰੀ ਭੱਵਿਆ ਦੀ ਮੌਤ ਹੋ ਗਈ। ਪੁਲਸ ਮੁਤਾਬਕ ਸਵੇਰੇ 3 ਵਜੇ ਇਹ ਹਾਦਸਾ ਹੋਇਆ। ਸਵੇਰੇ ਦੇ ਸਮੇਂ ਟੈਂਕਰ ਜਾਂ ਕਾਰ ਦੇ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਹੋ ਗਿਆ। ਸਾਰਿਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੋਰਚਰੀ ਘਰ 'ਚ ਰੱਖਵਾ ਦਿੱਤਾ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੰਨੀ ਦਿਨੋਂ ਮੇਲੇ 'ਚ ਬਹੁਤ ਭੀੜ ਹੋ ਰਹੀ ਹੈ। ਦੇਸ਼ਭਰ ਤੋਂ ਵੱਡੀ ਸੰਖਿਆ 'ਚ ਜਾਤਰੂ ਰਾਮਦੇਵਰਾ ਜਾਣ ਲਈ ਜੋਧਪੁਰ ਪੁੱਜ ਰਹੇ ਹਨ।

PunjabKesari


Related News