ਸਾਬਕਾ ਡੀ.ਐੱਮ.ਕੇ. ਕੌਂਸਲਰ ਨੇ ਮਹਿਲਾ ਦੀ ਕੀਤੀ ਕੁੱਟਮਾਰ, ਹੋਏ ਬਰਖਾਸਤ (ਵੀਡੀਓ)

Thursday, Sep 13, 2018 - 05:19 PM (IST)

ਚੇਨਈ (ਬਿਊਰੋ)— ਤਾਮਿਲਨਾਡੂ ਦੇ ਸਾਬਕਾ ਡੀ.ਐੱਮ.ਕੇ. ਕੌਂਸਲਰ ਸੇਲਵਾਕੁਮਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੇਲਵਾਕੁਮਾਰ 'ਤੇ ਤਾਮਿਲਨਾਡੂ ਦੇ ਪੇਰਮਬਲੁਰ ਵਿਚ ਇਕ ਬਿਊਟੀ ਸੈਲੂਨ ਵਿਚ ਮਹਿਲਾ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਇਹ ਘਟਨਾ 25 ਮਈ ਦੀ ਹੈ। ਘਟਨਾ ਦਾ ਸੀ.ਸੀ.ਟੀ.ਵੀ.. ਫੁਟੇਜ ਜਾਰੀ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਸਾਬਕਾ ਕੌਂਸਲਰ ਦੀ ਗ੍ਰਿਫਤਾਰੀ ਹੋਈ ਹੈ। 

 

ਫੁਟੇਜ ਵਿਚ ਸਾਫ-ਸਾਫ ਦੇਖਿਆ ਜਾ ਸਕਦਾ ਹੈ ਕਿ ਸਾਬਕਾ ਕੌਂਸਲਰ ਕਿਸ ਤਰ੍ਹਾਂ ਮਹਿਲਾ ਨੂੰ ਲੱਤਾਂ ਮਾਰ ਰਹੇ ਹਨ। ਇਸ ਦੌਰਾਨ ਉੱਥੇ ਮੌਜੂਦ ਹੋਰ ਔਰਤਾਂ ਉਨ੍ਹਾਂ ਨੂੰ ਮਹਿਲਾ ਨੂੰ ਛੱਡ ਦੇਣ ਦੀ ਅਪੀਲ ਕਰ ਰਹੀਆਂ ਹਨ। ਇਸ ਦੇ ਬਾਵਜੂਦ ਉਹ ਮਹਿਲਾ ਨੂੰ ਕੁੱਟਣਾ ਜਾਰੀ ਰੱਖਦੇ ਹਨ। ਫਿਲਹਾਲ ਇਸ ਮਾਮਲੇ ਦੀ ਪੂਰੀ ਜਾਣਕਾਰੀ ਉਪਲਬਧ ਨਹੀਂ ਹੋ ਪਾਈ ਹੈ ਕਿ ਸਾਬਕਾ ਕੌਂਸਲਰ ਸੇਲਵਾਕੁਮਾਰ ਮਹਿਲਾ ਦੀ ਕੁੱਟਮਾਰ ਕਿਉਂ ਕਰ ਰਹੇ ਸਨ। ਉੱਧਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News