ਤਾਮਿਲਨਾਡੂ ’ਚ ਬੰਬ ਧਮਾਕਾ, 2 ਦੀ ਮੌਤ

Monday, Aug 26, 2019 - 04:54 PM (IST)

ਤਾਮਿਲਨਾਡੂ ’ਚ ਬੰਬ ਧਮਾਕਾ, 2 ਦੀ ਮੌਤ

ਚੇਨਈ-ਤਾਮਿਲਨਾਡੂ 'ਚ ਹੋਏ ਬੰਬ ਧਮਾਕੇ ਦੌਰਾਨ ਜ਼ਖਮੀ ਹੋਏ ਇੱਕ ਵਿਅਕਤੀ ਦੀ ਅੱਜ ਭਾਵ ਸੋਮਵਾਰ ਨੂੰ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਮ੍ਰਿਤਕਾਂ ਦੀ ਗਿਣਤੀ 2 ਹੋ ਗਈ ਹੈ। ਦੱਸ ਦੇਈਏ ਕਿ ਇਹ ਧਮਾਕਾ ਤਿਰੂਪੋਰੂਰ ਉਪ ਨਗਰ ਦੇ ਕੋਲ ਇਕ ਪਿੰਡ ’ਚ ਐਤਵਾਰ ਨੂੰ ਹੋਇਆ ਸੀ।

ਪੁਲਸ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਫਾਰੈਂਸਿਕ ਮਾਹਿਰਾਂ ਅਤੇ ਬੰਬ ਨਕਾਰਾ ਕਰਨ ਵਾਲੀਆਂ ਟੀਮਾਂ ਦੇ ਮੁਲਾਜ਼ਮਾਂ ਨੇ ਮੰਦਰ ਕੰਪਲੈਕਸ ਦੀ ਜਾਂਚ ਕੀਤੀ ਅਤੇ ਉਥੇ ਮੌਜੂਦ ਨਮੂਨੇ ਇਕੱਠੇ ਕੀਤੇ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਥਾਨਕ ਲੋਕ ਦਹਿਸ਼ਤ ’ਚ ਆ ਗਏ। ਸਥਾਨਕ ਲੋਕਾਂ ਅਨੁਸਾਰ ਧਮਾਕਾ ਉਸੇ ਵੇਲੇ ਹੋਇਆ ਜਦੋਂ ਇਕ ਵਿਅਕਤੀ ਨੇ ਹਾਲ ’ਚ ਮੰਦਰ ਦੇ ਤਲਾਬ ਦੀ ਸਫਾਈ ਦੌਰਾਨ ਮਿਲੇ ਇਕ ਡੱਬੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਧਮਾਕਾ ਹੋਣ ਨਾਲ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬੰਬ ਧਮਾਕਾ ਕਿਸ ਨੇ ਕਰਵਾਇਆ, ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਫਿਲਹਾਲ ਇਸ ਸੰਬੰਧੀ ਪੁਲਸ ਜਾਂਚ ਕਰ ਰਹੀ ਹੈ।


author

Iqbalkaur

Content Editor

Related News