ਪਤਨੀ ਨਾਲ ਝਗੜਾ, ਗੁੱਸੇ ''ਚ ਪਤੀ ਨੇ 300 ਫੁੱਟ ਡੂੰਘੀ ਖੱਡ ''ਚ ਸੁੱਟੇ ਬੱਚੇ

Thursday, Nov 14, 2019 - 12:25 PM (IST)

ਪਤਨੀ ਨਾਲ ਝਗੜਾ, ਗੁੱਸੇ ''ਚ ਪਤੀ ਨੇ 300 ਫੁੱਟ ਡੂੰਘੀ ਖੱਡ ''ਚ ਸੁੱਟੇ ਬੱਚੇ

ਤਾਮਿਲਨਾਡੂ— ਤਾਮਿਲਨਾਡੂ 'ਚ ਇਕ ਸ਼ਖਸ ਨੇ ਪਤਨੀ ਤੋਂ ਨਾਰਾਜ਼ ਹੋ ਕੇ ਆਪਣੇ 2 ਬੱਚਿਆਂ ਨੂੰ 300 ਫੁੱਟ ਡੂੰਘੀ ਖੱਡ 'ਚ ਸੁੱਟ ਦਿੱਤਾ। ਦੋਹਾਂ ਬੱਚਿਆਂ ਦੀ ਤੁਰੰਤ ਮੌਤ ਹੋ ਗਈ। ਪੁਲਸ ਨੇ ਦੋਸ਼ੀ ਨੂੰ ਦੋਹਾਂ ਬੱਚਿਆਂ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਇਹ ਘਟਨਾ 8 ਨਵੰਬਰ ਦੀ ਹੈ ਪਰ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਉਸ ਸਮੇਂ ਹੋਈ, ਜਦੋਂ ਦੋਸ਼ੀ ਸਿਰੰਜੀਵੀ (28) ਦੀ ਪਤਨੀ ਬਕੀਅਮ (24) ਕੋਲੀ ਹਿਲਜ਼ ਦੇ ਵਜਾਵੰਧੀ ਨਾਡੂ ਪੁਲਸ ਸਟੇਸ਼ਨ ਗਈ। ਉਸ ਨੇ ਦੱਸਿਆ ਕਿ ਆਪਣੇ ਉਸ ਦੇ 2 ਬੱਚੇ ਗਿਰੀਦਾਸ (8) ਅਤੇ ਕਵਿਦਰਸ਼ਿਨੀ (5) ਗਾਇਬ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਰੰਜੀਵੀ ਮਜ਼ਦੂਰੀ ਕਰਦਾ ਹੈ। ਕਰੀਬ 6 ਮਹੀਨੇ ਪਹਿਲਾਂ ਪਰਿਵਾਰਕ ਵਿਵਾਦ ਤੋਂ ਬਾਅਦ ਉਸ ਦੀ ਪਤਨੀ ਬੱਚਿਆਂ ਨਾਲ ਕੋਲੀ ਪਹਾੜੀਆਂ ਦੇ ਉੱਪਰ ਵਸੇ ਕਵਾਰਾਪੱਟੀ ਪਿੰਡ 'ਚ ਆਪਣੇ ਪਿਤਾ ਦੇ ਘਰ ਰਹਿਣ ਲੱਗੀ ਸੀ। ਸਿਰੰਜੀਵੀ ਇਸੇ ਗੱਲ ਤੋਂ ਆਪਣੀ ਪਤਨੀ ਨਾਲ ਨਾਰਾਜ਼ ਸੀ। ਪਤਨੀ ਦੇ ਵਾਪਸ ਆਉਣ ਲਈ ਰਾਜ਼ੀ ਨਾ ਹੋਣ 'ਤੇ ਉਸ ਨੇ ਗੁੱਸੇ 'ਚ ਇਹ ਕਦਮ ਚੁੱਕਿਆ।


author

DIsha

Content Editor

Related News