ਭੁੱਖੇ ਬੱਚਿਆਂ ਦਾ ਪੇਟ ਭਰਨ ਲਈ ਵਿਧਵਾ ਨੇ ਮੁੰਡਵਾਇਆ ਸਿਰ, 150 ਰੁਪਏ ’ਚ ਵੇਚੇ ਆਪਣੇ ਵਾਲ

01/10/2020 12:14:48 PM

ਸਲੇਮ (ਤਾਮਿਲਨਾਡੂ)— ਤਾਮਿਲਨਾਡੂ ਦੇ ਸਲੇਮ ’ਚ ਰਹਿਣ ਵਾਲੀ ਪ੍ਰੇਮਾ (31) ਦੇ ਪਤੀ ਨੇ ਕਰਜ਼ ਤੋਂ ਘਬਰਾ ਕੇ 7 ਮਹੀਨੇ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਬੱਚਿਆਂ ਦਾ ਪੇਟ ਭਰਨ ਲਈ ਪ੍ਰੇਮਾ ਨੇ ਆਖਰੀ ਉਪਾਅ ਦੇ ਤੌਰ ’ਤੇ ਆਪਣੇ ਵਾਲ ਵੇਚ ਕੇ 150 ਰੁਪਏ ਕਮਾਏ, ਬੱਚਿਆਂ ਦਾ ਪੇਟ ਭਰਿਆ ਅਤੇ ਖੁਦ ਵੀ ਖੁਦਕੁਸ਼ੀ ਕਰਨ ਦਾ ਸੋਚਿਆ ਪਰ ਫਿਰ ਕੁਝ ਅਜਿਹਾ ਹੋਇਆ ਕਿ ਉਸ ਦੀ ਜ਼ਿੰਦਗੀ ਬਦਲ ਗਈ। ਪਿਛਲੇ ਸ਼ੁੱਕਰਵਾਰ ਨੂੰ ਵਿਧਵਾ ਪ੍ਰੇਮਾ ਕੋਲ ਇਕ ਪੈਸਾ ਵੀ ਨਹੀਂ ਬਚਿਆ ਸੀ। ਆਪਣੇ 5, 3 ਅਤੇ 2 ਸਾਲ ਦੇ ਬੱਚਿਆਂ ਨੂੰ ਭੁੱਖ ਨਾਲ ਤੜਫਦੇ ਦੇਖ ਪ੍ਰੇਮਾ ਨੇ ਹਰ ਜਾਣਨ ਵਾਲੇ ਤੋਂ ਕੁਝ ਪੈਸੇ ਉਧਾਰ ਮੰਗੇ ਪਰ ਨਾ ਗੁਆਂਢੀਆਂ ਨੇ ਅਤੇ ਨਾ ਹੀ ਰਿਸ਼ਤੇਦਾਰਾਂ ਨੇ ਉਸ ਨੂੰ ਉਧਾਰ ਦਿੱਤਾ। ਸ਼ੁੱਕਰਵਾਰ ਨੂੰ ਉਧਾਰ ਦੇਣਾ ਅਪਸ਼ਗੁਨ ਮੰਨਿਆ ਜਾਂਦਾ ਹੈ।

150 ਰੁਪਏ ’ਚ ਵੇਲੇ ਆਪਣੇ ਵਾਲ
ਇਸੇ ਸਮੇਂ ਇਕ ਸ਼ਖਸ ਉੱਥੋਂ ਲੰਘਿਆ, ਉਸ ਨੇ ਪ੍ਰੇਮਾ ਨੂੰ ਦੱਸਿਆ ਕਿ ਉਹ ਵਿਗ ਬਣਾਉਂਦਾ ਹੈ ਅਤੇ ਜੇਕਰ ਪ੍ਰੇਮਾ ਆਪਣੇ ਵਾਲ ਉਸ ਨੂੰ ਦੇ ਦੇਵੇ ਤਾਂ ਉਹ ਉਸ ਨੂੰ ਕੁਝ ਪੈਸੇ ਦੇ ਸਕਦਾ ਹੈ। ਬਿਨਾਂ ਝਿਜਕੇ ਪ੍ਰੇਮਾ ਆਪਣੀ ਝੌਂਪੜੀ ’ਚ ਗਈ ਅਤੇ ਆਪਣਾ ਸਿਰ ਮੁੰਡਵਾ ਕੇ 150 ਰੁਪਏ ’ਚ ਉਸ ਸ਼ਖਸ ਨੂੰ ਵਾਲ ਵੇਚ ਦਿੱਤੇ। 100 ਰੁਪਏ ਨਾਲ ਉਸ ਨੇ ਖਾਣਾ ਖਰੀਦਿਆ, ਇਸ ਤੋਂ ਬਾਅਦ 50 ਰੁਪਏ ਨਾਲ ਉਹ ਇਕ ਦੁਕਾਨ ਤੋਂ ਜ਼ਹਿਰੀਲੀ ਦਵਾਈ ਖਰੀਦਣ ਗਈ। ਦੁਕਾਨਦਾਰ ਨੂੰ ਉਸ ’ਤੇ ਸ਼ੱਕ ਹੋ ਗਿਆ ਤਾਂ ਉਸ ਨੇ ਜ਼ਹਿਰ ਵੇਚਣ ਤੋਂ ਇਨਕਾਰ ਕਰ ਦਿੱਤਾ। 

ਸੋਸ਼ਲ ਮੀਡੀਆ ਰਾਹੀਂ ਮਿਲੀ ਮਦਦ
ਇਸ ਤੋਂ ਬਾਅਦ ਉਸ ਨੇ ਇਕ ਬੂਟੇ ਦੇ ਜ਼ਹਿਰੀਲੇ ਬੀਜ਼ ਨੂੰ ਖਾਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਭੈਣ ਨੇ ਉਸ ਨੂੰ ਰੋਕ ਲਿਆ। ਜਦੋਂ ਪ੍ਰੇਮਾ ਦੀ ਇਹ ਹਾਲਤ ਗ੍ਰਾਫਿਕ ਡਿਜ਼ਾਈਨਰ ਜੀ ਬਾਲਾ ਨੂੰ ਪਤਾ ਲੱਗੀ ਤਾਂ ਉਸ ਨੇ ਸੋਸ਼ਲ ਮੀਡੀਆ ’ਤੇ ਪ੍ਰੇਮਾ ਲਈ ¬ਕ੍ਰਾਊਡ ਫੰਡਿੰਗ ਰਾਹੀਂ ਮਦਦ ਮੰਗੀ।

ਪਤੀ ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਕੀਤੀ ਸੀ ਖੁਦਕੁਸ਼ੀ
ਪ੍ਰੇਮਾ ਅਤੇ ਉਸ ਦਾ ਪਤੀ ਸੇਲਵਮ ਦਿਹਾੜੀ ਮਜ਼ਦੂਰ ਦੇ ਰੂਪ ’ਚ ਇਕ ਇੱਟ-ਭੱਠੇ ’ਤੇ ਕੰਮ ਕਰਦੇ ਸਨ। ਸੇਲਵਮ ਆਪਣਾ ਬਿਜ਼ਨੈੱਸ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਲਗਭਗ 2.5 ਲੱਖ ਰੁਪਏ ਉਧਾਰ ਲੈ ਲਏ ਪਰ ਉਸ ਨੂੰ ਵਪਾਰ ’ਚ ਧੋਖਾ ਮਿਲਿਆ ਅਤੇ ਪੂਰਾ ਪਰਿਵਾਰ ਗਰੀਬੀ ਨਾਲ ਜੂਝਣ ਲੱਗਾ। ਇਸ ਤੋਂ ਪਰੇਸ਼ਾਨ ਹੋ ਕੇ ਸੇਲਵਮ ਨੇ ਖੁਦਕੁਸ਼ੀ ਕਰ ਲਈ। ਪਤੀ ਦੀ ਮੌਤ ਨਾਲ ਟੁੱਟੀ ਪ੍ਰੇਮਾ ਨੂੰ ਦੇਣਦਾਰ ਤੰਗ ਕਰਨ ਲੱਗੇ। 

ਬਾਲਾ ਨੇ ਬਦਲੀ ਪ੍ਰੇਮਾ ਦੀ ਜ਼ਿੰਦਗੀ
ਗਰੀਬੀ ਨਾਲ ਬੱਚਿਆਂ ਦੀ ਹਾਲਤ ਦੇਖ ਕੇ ਪ੍ਰੇਮਾ ਵੀ ਆਪਣਾ ਜੀਵਨ ਖਤਮ ਕਰਨ ਦੀ ਸੋਚਣ ਲੱਗੀ ਪਰ ਇਸ ਘਟਨਾ ਦੇ ਸਿਰਫ਼ ਇਕ ਹਫ਼ਤੇ ਅੰਦਰ ਪ੍ਰੇਮਾ ਪੂਰੀ ਤਰ੍ਹਾਂ ਬਦਲ ਚੁਕੀ ਹੈ। ਜੀ ਬਾਲਾ ਅਤੇ ਸਮਾਜ ਦੇ ਦੂਜੇ ਉਦਾਰ ਲੋਕਾਂ ਕਾਰਨ ਪ੍ਰੇਮਾ ਕੋਲ ਲਗਭਗ 1.45 ਲੱਖ ਰੁਪਏ ਹਨ। ਵੀਰਵਾਰ ਨੂੰ ਸਲੇਮ ਦੇ ਜ਼ਿਲਾ ਪ੍ਰਸ਼ਾਸਨ ਨੇ ਉਸ ਦੀ ਮਹੀਨਾਵਾਰ ਵਿਧਵਾ ਪੈਨਸ਼ਨ ਵੀ ਸ਼ੁਰੂ ਕਰ ਦਿੱਤੀ। ਬਾਲਾ ਦੇ ਦੋਸਤ ਪ੍ਰਭੂ ਨੇ ਵੀ ਪ੍ਰੇਮਾ ਨੂੰ ਆਪਣੇ ਇੱਟ-ਭੱਠੇ ’ਚ ਕੰਮ ਦੇ ਦਿੱਤਾ।

ਫੇਸਬੁੱਕ ਤੋਂ ਅਪੀਲ ਹਟਾਉਣ ਲਈ ਕਿਹਾ
ਪ੍ਰੇਮਾ ਦੇ ਅੰਦਰ ਇੰਨਾ ਆਤਮ ਵਿਸ਼ਵਾਸ ਆ ਚੁਕਿਆ ਹੈ ਕਿ ਉਸ ਨੇ ਬਾਲਾ ਨੂੰ ਕਿਹਾ ਕਿ ਉਹ ਉਸ ਦੀ ਮਦਦ ਲਈ ਫੇਸਬੁੱਕ ’ਤੇ ਕੀਤੀ ਗਈ ਅਪੀਲ ਨੂੰ ਹਟਾ ਦੇਵੇ। ਪ੍ਰੇਮਾ ਦਾ ਕਹਿਣਾ ਹੈ,‘‘ਕਈ ਲੋਕਾਂ ਨੇ ਜੋ ਮੇਰੀ ਮਦਦ ਕੀਤੀ ਮੈਂ ਉਸ ਦੀ ਅਹਿਸਾਨਮੰਦ ਹਾਂ। ਮੈਂ ਫਿਰ ਕਦੇ ਖੁਦਕੁਸ਼ੀ ਬਾਰੇ ਨਹੀਂ ਸੋਚਾਂਗੀ। ਮੈਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦੀ ਹਾਂ ਅਤੇ ਉਨ੍ਹਾਂ ਨੂੰ ਗਰੀਬੀ ਤੋਂ ਕੱਢਣਾ ਚਾਹੁੰਦੀ ਹਾਂ।’’

ਬਾਲਾ ਦੀ ਕਹਾਣੀ ਨੇ ਪ੍ਰੇਮਾ ’ਚ ਪੈਦਾ ਕੀਤਾ ਹੌਂਸਲਾ
ਲੋਕਾਂ ਦੀ ਮਦਦ ਹੀ ਨਹÄ ਸਗੋਂ ਬਾਲਾ ਦਾ ਕਹਾਣੀ ਨੇ ਵੀ ਪ੍ਰੇਮਾ ’ਚ ਇਹ ਹੌਂਸਲਾ ਪੈਦਾ ਕੀਤਾ ਹੈ। ਬਾਲਾ ਨੇ ਦੱਸਿਆ ਕਿ ਬਚਪਨ ’ਚ ਉਸ ਦੀ ਮਾਂ ਨੇ ਵੀ ਗਰੀਬੀ ਕਾਰਨ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਰਿਸ਼ਤੇਦਾਰਾਂ ਨੇ ਉਸ ਨੂੰ ਬਚਾ ਲਿਆ। ਬਾਲਾ ਨੇ ਕਿਹਾ,‘‘ਮੈਂ ਪ੍ਰੇਮਾ ਨੂੰ ਦੱਸਿਆ, ਜੇਕਰ ਮੇਰੀ ਮਾਂ ਉਸ ਦਿਨ ਮਰ ਗਈ ਹੁੰਦੀ ਤਾਂ ਅੱਜ ਤੂੰ ਉਨ੍ਹਾਂ ਦੇ ਬੇਟੇ ਦੀ ਕਾਰ ’ਚ ਨਾ ਬੈਠੀ ਹੁੰਦੀ।’’


DIsha

Content Editor

Related News