ਸੈਰ-ਸਪਾਟੇ ਲਈ ਤਾਮਿਲਨਾਡੂ ਸੈਲਾਨੀਆਂ ਦੀ ਸਭ ਤੋਂ ਪਹਿਲੀ ਪਸੰਦ

12/15/2019 7:48:59 PM

ਨਵੀਂ ਦਿੱਲੀ (ਇੰਟ.)-ਭਾਰਤ ’ਚ ਹਰ ਸਾਲ ਲੱਖਾਂ ਦੀ ਗਿਣਤੀ ’ਚ ਸੈਲਾਨੀ ਇੱਥੋਂ ਦੀ ਖੂਬਸੂਰਤੀ ਨਿਹਾਰਨ ਆਉਂਦੇ ਹਨ। ਵੈਸੇ ਤਾਂ ਭਾਰਤ ਦੇ ਹਰ ਸੂਬੇ ’ਚ ਕੁਝ ਨਾ ਕੁਝ ਖਾਸ ਹੈ, ਜੋ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਪਰ ਕੁਝ ਸੂਬੇ ਸੈਲਾਨੀਆਂ ਨੂੰ ਖੂਬ ਪਸੰਦ ਹਨ। ਅਜਿਹਾ ਹੀ ਸੂਬਾ ਹੈ ਤਾਮਿਲਨਾਡੂ। ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ ਮੁਤਾਬਕ ਤਾਮਿਲਨਾਡੂ ਹਰ ਚਾਰ ’ਚੋਂ ਇਕ ਸੈਲਾਨੀ ਜਾਣਾ ਪਸੰਦ ਕਰਦਾ ਹੈ।
2018 ’ਚ ਤਾਮਿਲਨਾਡੂ ਪੁੱਜਣ ਵਾਲੇ ਸੈਲਾਨੀਆਂ ਦੀ ਗਿਣਤੀ 39.2 ਕਰੋਡ਼
ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ ਦੇ ਇਕ ਅਧਿਐਨ ਅਨੁਸਾਰ ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਭਾਰਤ ’ਚ ਹੋਰ ਸੂਬਿਆਂ ਦੇ ਮੁਕਾਬਲੇ ਤਾਮਿਲਨਾਡੂ ਪੁੱਜਣ ਵਾਲੇ ਸੈਲਾਨੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ ਹੈ। ਅਧਿਐਨ ਅਨੁਸਾਰ ਤਾਮਿਲਨਾਡੂ ਸੈਰ-ਸਪਾਟੇ ’ਤੇ ਸਭ ਤੋਂ ਘੱਟ ਖਰਚ ਕਰਨ ਵਾਲੇ ਸੂਬਿਆਂ ’ਚੋਂ ਇਕ ਹੈ। 2018 ’ਚ ਭਾਰਤ ’ਚ ਘਰੇਲੂ ਅਤੇ ਵਿਦੇਸ਼ੀ ਦੋਵਾਂ ਨੂੰ ਮਿਲਾ ਦੇਈਏ ਤਾਂ ਸੈਲਾਨੀਆਂ ਦੀ ਗਿਣਤੀ ਲਗਭਗ 2 ਬਿਲੀਅਨ ਸੀ। ਅਧਿਐਨ ਦੀ ਮੰਨੀਏ ਤਾਂ ਪਿਛਲੇ ਸਾਲ ਤਾਮਿਲਨਾਡੂ ਪੁੱਜਣ ਵਾਲੇ ਸੈਲਾਨੀਆਂ ਦੀ ਗਿਣਤੀ 39.2 ਕਰੋਡ਼ ਸੀ। ਉਥੇ ਹੀ 28.8 ਕਰੋਡ਼ ਸੈਲਾਨੀਆਂ ਦੇ ਨਾਲ ਉੱਤਰ ਪ੍ਰਦੇਸ਼ ਦੂਜੇ ਨੰਬਰ ’ਤੇ ਰਿਹਾ ਹੈ।
ਇਹ ਹੈ 5 ਸੂਬੇ, ਜਿੱਥੇ ਸਭ ਤੋਂ ਜ਼ਿਆਦਾ ਸੈਲਾਨੀ ਪੁੱਜੇ
ਸੂਬਾ ਪੁੱਜਣ ਵਾਲੇ ਸੈਲਾਨੀਆਂ ਦੀ ਗਿਣਤੀ (ਕਰੋੜ ’ਚ)
ਤਾਮਿਲਨਾਡੂ 39.2
ਉੱਤਰ ਪ੍ਰਦਸ਼ 28.8
ਕਰਨਾਟਕ 21.5
ਆਂਧਰਾ ਪ੍ਰਦੇਸ਼ 19.5
ਮਹਾਰਾਸ਼ਟਰ 12.4
ਵਿਦੇਸ਼ੀ ਸੈਲਾਨੀਆਂ ਦੀ ਵੀ ਪਹਿਲੀ ਪਸੰਦ ਤਾਮਿਲਨਾਡੂ
ਭਾਰਤ ਪੁੱਜਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ’ਚ ਵੀ 2017 ਦੇ ਮੁਕਾਬਲੇ 2018 ’ਚ ਵਾਧਾ ਦਰਜ ਕੀਤਾ ਗਿਆ। ਸਾਲ 2017 ਤੋਂ 7 ਫੀਸਦੀ ਜ਼ਿਆਦਾ ਵਿਦੇਸ਼ੀ ਸੈਲਾਨੀ ਭਾਰਤ ਆਏ ਸਨ। ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਕੁਲ ਗਿਣਤੀ 2018 ’ਚ 2.89 ਕਰੋਡ਼ ਸੀ।
ਸੂਬਾ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ (ਲੱਖ ’ਚ)
ਤਾਮਿਲਨਾਡੂ 60.7
ਮਹਾਰਾਸ਼ਟਰ 50.8
ਉੱਤਰ ਪ੍ਰਦੇਸ਼ 37.8
ਦਿੱਲੀ 27.4
ਰਾਜਸਥਾਨ 17.5


Sunny Mehra

Content Editor

Related News