ਇਨਸਾਨੀਅਤ ਸ਼ਰਮਸਾਰ! ਚੱਲਦੀ ਟਰੇਨ 'ਚ ਗਰਭਵਤੀ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਤੇ ਫਿਰ...
Friday, Feb 07, 2025 - 05:37 PM (IST)
ਕੋਇੰਬਟੂਰ- ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਵੀਰਵਾਰ ਨੂੰ ਇਕ ਆਦਮੀ ਨੇ ਇਕ ਗਰਭਵਤੀ ਔਰਤ ਨੂੰ ਚਲਦੀ ਰੇਲ ਗੱਡੀ 'ਚੋਂ ਬਾਹਰ ਸੁੱਟ ਦਿੱਤਾ। ਔਰਤ ਦਾ ਇਕੋ ਇੱਕ ਕਸੂਰ ਸੀ ਕਿ ਉਹ ਜਬਰ ਜ਼ਿਨਾਹ ਦੀ ਕੋਸ਼ਿਸ਼ ਦਾ ਵਿਰੋਧ ਕਰ ਰਹੀ ਸੀ। ਜਿਵੇਂ ਹੀ ਔਰਤ ਨੇ ਇਸ ਘਟਨਾ ਦਾ ਵਿਰੋਧ ਕੀਤਾ, ਦੋਸ਼ੀ ਨੇ ਉਸ ਨੂੰ ਚਲਦੀ ਰੇਲ ਗੱਡੀ ਤੋਂ ਧੱਕਾ ਦੇ ਦਿੱਤਾ। ਇਹ ਘਟਨਾ ਵੀਰਵਾਰ ਸਵੇਰੇ ਕਰੀਬ 10:30 ਵਜੇ ਵਾਪਰੀ। ਪੀੜਤ ਕੋਇੰਬਟੂਰ-ਤਿਰੂਪਤੀ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਰਾਹੀਂ ਤਿਰੂਪੁਰ ਤੋਂ ਆਂਧਰਾ ਪ੍ਰਦੇਸ਼ ਦੇ ਚਿਤੂਰ ਜਾ ਰਿਹਾ ਸੀ। ਘਟਨਾ ਦੇ ਸਮੇਂ ਉਹ ਇਕੱਲੀ ਯਾਤਰਾ ਕਰ ਰਹੀ ਸੀ। ਗਰਭਵਤੀ ਔਰਤ ਦੀ ਟਿਕਟ ਕਨਫਰਮ ਨਹੀਂ ਸੀ। ਉਹ ਸਵੇਰੇ ਕਰੀਬ 6.40 ਵਜੇ ਟਰੇਨ 'ਚ ਚੜ੍ਹੀ ਅਤੇ ਮਹਿਲਾ ਕੋਚ 'ਚ ਬੈਠ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਸਮੇਂ ਕੋਚ 'ਚ 8 ਹੋਰ ਔਰਤਾਂ ਵੀ ਬੈਠੀਆਂ ਹੋਈਆਂ ਸਨ। ਸਵੇਰੇ ਕਰੀਬ 10.15 ਵਜੇ ਟਰੇਨ ਜਦੋਂ ਜੋਲਾਰਪੇਟਈ ਰੇਲਵੇ ਸਟੇਸ਼ਨ ਪਹੁੰਚੀ ਤਾਂ ਬਾਕੀ ਦੀਆਂ ਔਰਤਾਂ ਕੋਚ ਤੋਂ ਹੇਠਾਂ ਉਤਰ ਗਈਆਂ। ਪੀੜਤਾ ਉੱਥੇ ਇਕੱਲੀ ਰਹਿ ਗਈ।
ਇਹ ਵੀ ਪੜ੍ਹੋ : ਅਸਲੀ ਤੇ ਨਕਲੀ ਪਨੀਰ 'ਚ ਕੀ ਹੁੰਦਾ ਹੈ ਫਰਕ, ਵਾਇਰਲ ਵੀਡੀਓ ਦਾ ਤੁਸੀਂ ਵੀ ਜਾਣੋ ਸੱਚ
ਰੇਲ ਗੱਡੀ ਜਿਵੇਂ ਹੀ ਚੱਲਣ ਲੱਗੀ 27 ਸਾਲਾ ਹੇਮਰਾਜ ਕੋਚ 'ਚ ਚੜ੍ਹ ਗਿਆ। ਉਹ ਕੁਝ ਦੇਰ ਬਾਅਦ ਉੱਥੇ ਬੈਠਾ ਰਿਹਾ। ਜਦੋਂ ਉਸ ਨੇ ਔਰਤ ਨੂੰ ਬਿਲਕੁੱਲ ਇਕੱਲੇ ਦੇਖਇਆ ਤਾਂ ਉਸ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੀੜਤਾ ਨੂੰ ਉਸ ਨੂੰ ਲੱਤ ਮਾਰ ਕੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਚੱਲਦੀ ਟਰੇਨ ਤੋਂ ਬਾਹਰ ਸੁੱਟ ਦਿੱਤਾ। ਇਸ ਘਟਨਾ 'ਚ ਔਰਤ ਦੇ ਹੱਥ, ਪੈਰ ਅਤੇ ਸਿਰ 'ਤੇ ਸੱਟਾਂ ਲੱਗੀਆਂ ਹਨ। ਅਧਿਕਾਰੀਆਂ ਨੇ ਉਸ ਨੂੰ ਇਲਾਜ ਲਈ ਤੁਰੰਤ ਵੇਲੋਰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਗਰਭਵਤੀ ਔਰਤ ਹਾਦਸੇ ਦੇ ਸਮੇਂ ਆਪਣੀ ਪੇਕੇ ਜਾ ਰਹੀ ਸੀ। ਪੀੜਤਾ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਹੇਮਰਾਜ ਆਦਤਨ ਅਪਰਾਧੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8