ਤਾਮਿਲਨਾਡੂ : ਕਮਲਾ ਹੈਰਿਸ ਦੇ ਜੱਦੀ ਪਿੰਡ ’ਚ ਪੱਸਰੀ ਸੁੰਨ, ਲੋਕਾਂ ਨੇ ਕਿਹਾ- ਹੈਰਿਸ ਇਕ ਯੋਧਾ ਹੈ ਤੇ ਉਹ ਵਾਪਸ ਆਏਗੀ

Thursday, Nov 07, 2024 - 01:04 AM (IST)

ਤਿਰੂਵਰੂਰ- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕਮਲਾ ਹੈਰਿਸ ਭਾਵੇਂ ਡੋਨਾਲਡ ਟਰੰਪ ਤੋਂ ਹਾਰ ਗਈ ਹੋਵੇ ਪਰ ਉਹ ਵਾਪਸੀ ਕਰੇਗੀ ਕਿਉਂਕਿ ਉਹ ਇਕ ਯੋਧਾ ਹੈ। ਹੈਰਿਸ ਦੇ ਪੁਸ਼ਤੈਨੀ ਪਿੰਡ ਥੁਲਾਸੇਂਦਰਪੁਰਮ ਦੇ ਲੋਕਾਂ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਸਵੇਰ ਤੋਂ ਹੀ ਪਿੰਡ ਵਾਸੀ ਟੈਲੀਵਿਜ਼ਨ ਅੱਗੇ ਟਿਕਟਿਕੀ ਲਾ ਕੇ ਬੈਠੇ ਸਨ ਅਤੇ ਚੋਣ ਨਤੀਜਿਆਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਸਨ। ਕਈ ਲੋਕਾਂ ਨੇ ਮੀਡੀਆ ਵੈੱਬਸਾਈਟਾਂ ’ਤੇ ਵੀ ਰੁਝਾਨ ਵੇਖੇ। ਕਈ ਲੋਕ ਹੈਰਿਸ ਦੀ ਜਿੱਤ ਦੀ ਪ੍ਰਾਰਥਨਾ ਲਈ ਪੇਰੂਮਲ ਮੰਦਰ ’ਚ ਵੀ ਗਏ। ਹਾਲਾਂਕਿ ਜਿਵੇਂ-ਜਿਵੇਂ ਦਿਨ ਅੱਗੇ ਵਧਿਆ ਤਾਂ ਇਹ ਸਪੱਸ਼ਟ ਹੁੰਦਾ ਗਿਆ ਕਿ ਡੋਨਾਲਡ ਟਰੰਪ ਨੇ ਆਪਣੀ ਡੈਮੋਕ੍ਰੇਟਿਕ ਵਿਰੋਧੀ ਕਮਲਾ ਹੈਰਿਸ ਨੂੰ ਹਰਾ ਦਿੱਤਾ ਹੈ। ਇਸ ਤੋਂ ਬਾਅਦ ਥੁਲਾਸੇਂਦਰਪੁਰਮ ਪਿੰਡ ਵਿਚ ਜੁਟੀ ਭਾਰੀ ਭੀੜ ਹਟਣੀ ਸ਼ੁਰੂ ਹੋ ਗਈ।

ਪਿੰਡ ਹੌਲੀ-ਹੌਲੀ ਵੀਰਾਨ ਹੁੰਦਾ ਗਿਆ ਅਤੇ ਸੰਨਾਟਾ ਜਿਹਾ ਪੱਸਰ ਗਿਆ। ਹੈਰਿਸ ਦੇ ਪ੍ਰਸ਼ੰਸਕ ਜੋ ਇਕ ਦਿਨ ਪਹਿਲਾਂ ਪਿੰਡ ਵਿਚ ਆਏ ਸਨ, ਉਹ ਵੀ ਚਲੇ ਗਏ। ਪ੍ਰਸ਼ੰਸਕਾਂ ਵਿਚ 2 ਅਮਰੀਕੀ ਤੇ ਇਕ ਬ੍ਰਿਟਿਸ਼ ਨਾਗਰਿਕ ਸ਼ਾਮਲ ਸਨ।


Rakesh

Content Editor

Related News